ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਯੂਨਿਟ ਦੁਆਰਾ ਪੰਜਾਬ ਸਰਕਾਰ ਦੇ ਤਾਨਾਸ਼ਾਹ ਰਵੱਈਏ ਦੇ ਵਿਰੋਧ *ਚ ਕਾਲਜ ਗੇਟ ਤੇ ਧਰਨਾ ਪ੍ਰਦਰਸ਼ਨ

4760639
Total views : 5648506

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੀ.ਸੀ.ਸੀ.ਟੀ.ਯੂ. ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਅੱਜ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮੈਨ ਦੇ ਯੂਨਿਟ ਦੁਆਰਾ ਪੰਜਾਬ ਸਰਕਾਰ ਦੁਆਰਾ ਜਾਰੀ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਜ਼ ਘੱਟ ਕਰਕੇ 58 ਸਾਲ ਕਰਨ ਦੇ ਵਿਰੋਧ ‘ਚ ਧਰਨਾ—ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਲਜ ਯੂਨਿਟ ਦੀ ਪ੍ਰਧਾਨ ਅਤੇ ਪੀ.ਸੀ.ਸੀ.ਟੀ.ਯੂ. ਮਹਿਲਾ ਵਿੰਗ ਦੀ ਪ੍ਰਧਾਨ ਡਾ. ਸੀਮਾ ਜੇਤਲੀ ਨੇ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਨੂੰ ਪਹਿਲਾਂ ਹੀ 7ਵਾਂ ਪੇ ਕਮੀਸ਼ਨ ਭਾਰਤ ਦੇ ਸਾਰੇ ਰਾਜਾਂ ‘ਚੋਂ ਸਭ ਤੋਜ਼ ਅਖੀਰ ‘ਚ ਘੋਸਿ਼ਤ ਕੀਤਾ ਗਿਆ। ਇਸ ਨੋਟੀਫੀਕੇਸ਼ਨ ਦੇ ਅਧਾਰ ‘ਤੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਕਾਲਜਾਂ ਦੇ ਅਧਿਆਪਕਾਂ ਨੂੰ 7ਵਾਂ ਪੇ ਸਕੇਲ ਤਾਂ ਅੱਜ ਤੱਕ ਨਸੀਬ ਨਹੀਜ਼ ਹੋਇਆ ਪਰ ਨੋਟੀਫੀਕੇਸ਼ਨ ਦੇ ਕਾਰਣ ਅਧਿਆਪਕਾਂ ਦੀ ਰਿਟਾਇਰਮੈਜ਼ਟ ਉਮਰ 60 ਸਾਲ ਦੀ ਬਜਾਇ 58 ਸਾਲ ਕਰ ਦਿੱਤੀ ਗਈ ਜਿਸ ਨਾਲ ਅਧਿਆਪਕਾਂ ‘ਚ ਭਾਰੀ ਰੋਸ ਅਤੇ ਗੁੱਸਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਉਚੱ ਸਿੱਖਿਆ ਦੇ ਸਮਰਥਨ ‘ਚ ਵੱਡੇ—ਵੱਡੇ ਦਿਲਾਸੇ ਦਿੱਤੇ ਸੀ ਪਰ ਸੱਤਾ ਘਮੰਡ ‘ਚ ਹੁਣ ਇਨ੍ਹਾ ਦੀ ਅਸਲੀਅਤ ਸਾਹਮਣੇ ਆ ਗਈ ਹੈ ਜਿਸਦਾ ਸਬੂਤ ਸਰਕਾਰ ਦੁਆਰਾ ਲਏ ਗਏ ਉਚੱ ਸਿੱਖਿਆ ਵਿਰੋਧੀ ਫੈਸਲੇ ਹਨ।


ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਾਲਜ ਯੂਨਿਟ ਦੀ ਸਚਿਵ ਡਾ. ਅੰਜਨਾ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੇ ਸਬਰ ਦੀ ਪਰੀਖਿਆ ਨਾ ਲਏ। ਜੇ ਸਰਕਾਰ ਅਜੇ ਵੀ ਨਾਂ ਜਾਗੀ ਤਾਂ ਅਧਿਆਪਕ ਅਨਿਸ਼ਚਿਤ ਕਾਲ ਲਈ ਹੜਤਾਲ ‘ਤੇ ਜਾ ਕੇ ਸਰਕਾਰ ਵਿਰੁੱਧ ਜਨਤਾ ਨੂੰ ਜਾਗੁਰਕ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਨੋਟੀਫੀਕੇਸ਼ਨ ਨਾਲ ਅਧਿਆਪਕਾਂ ‘ਚ ਬਹੁਤ ਹੀ ਜਿ਼ਆਦਾ ਰੋਸ ਹੈ ਅਤੇ ਇਸ ਨਾਲ ਉਨ੍ਹਾਂ ਦੀ ਮਾਨਸਿਕ ਸਥਿਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਕਿਉਜ਼ਕਿ ਕਈ ਪਰਿਵਾਰਾਂ ‘ਚ ਕਮਾਈ ਦਾ ਇੱਕ ਮਾਤਰ ਸਾਧਨ ਅਤੇ ਵਿਅਕਤੀ ਹੋਣ ਦੇ ਕਾਰਣ ਉਨ੍ਹਾ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਹਨੇਰੇ ‘ਚ ਦਿਖਾਈ ਦੇ ਰਿਹਾ ਹੈ। ਇਹ ਨਾਂ ਹੋਵੇ ਕਿ ਨਿਰਾਸ਼ਾ ‘ਚ ਕੋਈ ਘਟਨਾ ਘੱਟ ਜਾਏ। ਡਾ. ਸੈ਼ਲੀ ਜੱਗੀ ਨੇ ਵੀ ਧਰਨੇ ਨੂੰ ਸੰਬੋਧਿਤ ਕੀਤਾ।ਇੱਥੇ ਇਹ ਧਿਆਨ ਯੋਗ ਹੇ ਕਿ ਅੱਜ ਦੇ ਗੇਟ ਧਰਨੇ ਨੂੰ ਕਾਲਜ ਪ੍ਰਿੰਸੀਪਲਾਂ ਅਤੇ ਮੈਨੇਜਮੈਜ਼ਟਾਂ ਦਾ ਸਮਰਥਨ ਪ੍ਰਾਪਤ ਹੈ।

Share this News