Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋ, ਜਸਬੀਰ ਲੱਡੂ
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਸੁਰਿੰਦਰ ਸਿੰਘ ਨੇ ਬਲਾਕ ਖੇਤੀਬਾੜੀ ਦਫਤਰ ਤਰਨ ਤਾਰਨ ਦੀ ਅਚਨਚੇਤ ਚੈਕਿੰਗ ਕਰਦਿਆਂ ਖੇਤੀ ਪ੍ਰਗਤੀ ਸਕੀਮਾਂ ਦਾ ਰੀਵਿਊ ਕੀਤਾ।ਉਹਨਾਂ ਨੇ ਬਲਾਕ ਖੇਤੀਬਾੜੀ ਦਫਤਰ ਤਰਨ ਤਾਰਨ ਦੇ ਸਮੂਹ ਸਟਾਫ ਦੀ ਮੀਟਿੰਗ ਕਰਦਿਆਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ/ ਕਰਮਚਾਰੀਆਂ ਦੇ ਕੰਮ ਦਾ ਜ਼ਾਇਜ਼ਾ ਲਿਆ ।ਇਸ ਮੌਕੇ ਉਹਨਾਂ ਨੇ ਸਟਾਫ ਦੇ ਹਾਜ਼ਰੀ ਰਜਿਸਟਰ ਅਤੇ ਦੌਰਾ ਰਜਿਸਟਰ ਵੀ ਚੈੱਕ ਕੀਤੇ ।
ਬਲਾਕ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਰੁਲਦਾ ਸਿੰਘ ਨੇ ਬਲਾਕ ਦਫਤਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਰਿਪੋਰਟ ਮੁੱਖ ਖੇਤੀਬਾੜੀ ਅਫਸਰ ਨੂੰ ਸੌਂਪੀ ।ਮੁੱਖ ਖੇਤੀਬਾੜੀ ਅਫਸਰ ਸੁਰਿੰਦਰ ਸਿੰਘ ਨੇ ਗਣਤੰਤਰ ਦਿਵਸ ਮੌਕੇ ਵਧੀਆ ਝਾਕੀ ਬਣਾਉਣ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਦੀ ਪ੍ਰਸੰਸਾ ਵੀ ਕੀਤੀ ।
ਉਹਨਾਂ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕੇਂਦਰ/ਪੰਜਾਬ ਸਰਕਾਰ ਵਲੋਂ ਚਲਾਈਆਂ ਸਕੀਮਾਂ ਦੀਆਂ ਖੇਤੀ ਪ੍ਰਸਾਰ ਸੇਵਾਵਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਈਆਂ ਜਾਣ ਤਾਂ ਜੋ ਇਹਨਾਂ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਕਿਸਾਨ ਲੈ ਸਕਣ।ਉਹਨਾਂ ਸਟਾਫ ਨੂੰ ਕਿਹਾ ਕਿ ਕੀਤੇ ਜਾ ਰਹੇ ਕੰਮਾਂ ਨੂੰ ਪੂਰਨ ਤੌਰ ਤੇ ਲਿਖਤ ਰੂਪ ਵਿੱਚ ਲਿਆਂਦਾ ਜਾਵੇ ਅਤੇ ਟੂਰ ਡਾਇਰੀਆਂ ਅਤੇ ਟੂਰ ਰਜਿਸਟਰ ਲਗਾਏ ਜਾਣ।
ਇਸ ਮੀਟਿੰਗ ਵਿੱਚ ਹਰਮੀਤ ਸਿੰਘ ਏ.ਡੀ.ਓ,ਮਨਜਿੰਦਰ ਸਿੰਘ ਏ.ਈ.ਓ,ਗੁਰਪਾਲ ਸਿੰਘ ਬੀ.ਟੀ. ਐਮ., ਅਮਨਦੀਪ ਸਿੰਘ ਏ.ਈ.ਓ, ਹਰਪ੍ਰੀਤ ਸਿੰਘ ਏ. ਐਸ. ਆਈ ,ਕੰਵਲਜੀਤ ਸਿੰਘ ਏ. ਐਸ. ਆਈ, ਅਜੈਪਾਲ ਸਿੰਘ ਏ.ਟੀ.ਐਮ ਹਾਜ਼ਰ ਸਨ ।