ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ  ਵੱਲੋਂ ਮੁਫਤ ਬ੍ਰਾਈਡਲ ਫੈਸ਼ਨ ਅਤੇ ਮੇਕਅੱਪ ਆਰਟਿਸਟ ਕੋਰਸ  ਲਈ  01 ਫਰਵਰੀ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ

4675244
Total views : 5506764

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ,/ਲਾਲੀ ਕੈਰੋ,ਜਸਬੀਰ ਲੱਡੂ
ਪੰਜਾਬ ਵਿੱਚ ਬੇਰੁੁਜ਼ਗਾਰੀ ਨੂੰ ਘਟਾਉਣ ਲਈ ਰੋਜ਼ਗਾਰ ਉੁਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ  ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫਤ ਵਿੱਚ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ  ਵੱਲੋਂ ਮੁਫਤ ਬ੍ਰਾਈਡਲ ਫੈਸ਼ਨ ਅਤੇ ਮੇਕਅੱਪ ਆਰਟਿਸਟ ਕੋਰਸ  ਲਈ  01 ਫਰਵਰੀ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਪਾਰਸ ਸਪੋਰਟਸ ਐਜੂਕੇਸ਼ਨ ਸੋਸਾਇਟੀ     ਦੁਆਰਾ  ਲੜਕੀਆਂ  ਲਈ 5  ਮਹੀਨਿਆਂ ਦੀ  ਮੁਫਤ ਟਰੇਨਿੰਗ     (ਯੋਗਤਾ 10ਵੀਂ ਪਾਸ) ਬ੍ਰਾਈਡਲ ਫੈਸ਼ਨ ਅਤੇ ਮੇਕਅੱਪ ਆਰਟਿਸਟ ਕੋਰਸ ਲਈ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਅਧੀਨ 18-35 ਸਾਲ ਦੀਆਂ  ਘੱਟੋ-ਘੱਟ 10ਵੀਂ ਪਾਸ ਲੜਕੀਆਂ ਟਰੇਨਿੰਗ ਪ੍ਰਾਪਤ ਕਰ  ਸਕਦੀਆਂ ਹਨ। ਇਹ ਟਰੇਨਿੰਗ ਸਿਰਫ ਸਹਿਰੀ ਖੇਤਰ ਵਿੱਚ ਰਹਿਣ  ਵਾਲੀਆਂ ਲੜਕੀਆਂ ਹੀ ਪ੍ਰਾਪਤ ਕਰ  ਹਨ। ਇਸ ਦੌਰਾਨ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰਾਈਵੇਟ ਨੌਕਰੀ ‘ਤੇ ਲਗਵਾਇਆ ਜਾਵੇਗਾ। ਟਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫਤ ਟਰੇਨਿੰਗ ਦੇਣ ਦੇ ਨਾਲ-ਨਾਲ ਵਰਦੀ, ਕਿਤਾਬਾਂ ਵੀ ਦਿੱਤੀਆਂ ਜਾਣਗੀਆਂ। ਇਸ ਕੋਰਸ ਦੀ ਰਜਿਸਟ੍ਰੇਸ਼ਨ ਯੂਨੀਵਰਸਲ ਸਕਿੱਲ ਸੈਂਟਰ ਅੰਮ੍ਰਿਤਸਰ ਰੋਡ ਨੇੜੇ ਐਚ. ਡੀ. ਐਫ. ਸੀ. ਬੈਂਕ ਭਿੱਖੀਵਿੰਡ  ਜ਼ਿਲ੍ਹਾ  ਤਰਨ ਤਾਰਨ ਮਿਤੀ 01-02-2023 ਨੂੰ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਹੋਣੀ ਹੈ। ਇਸ ਲਈ ਮਿਤੀ 01-02-2023 ਨੂੰ ਉਕਤ ਪਤੇ ‘ਤੇ  ਰਜਿਸਟ੍ਰੇਸ਼ਨ ਕਰਵਾਕੇ ਜਲਦ ਤੋਂ ਜਲਦ  ਲਾਭ ਉਠਾਇਆ ਜਾਵੇ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜਿਲ੍ਹਾ ਅਧਿਕਾਰੀ ਪੀ.ਐਸ.ਡੀ.ਐਮ. ਮਨਜਿੰਦਰ ਸਿੰਘ (7717302484), ਰਵਿੰਦਰਾ ਸਿੰਘ (8630739835) ਜਤਿੰਦਰ ਸਿੰਘ (8437970900) ਜਾਂ ਸੈਂਟਰ ਮੇਨੈਜਰ ਦਵਿੰਦਰ ਸਿੰਘ ਨਾਲ (9501999959)  ਸੰਪਰਕ ਕੀਤਾ ਜਾ ਸਕਦਾ ਹੈ।

Share this News