ਵਿਜੀਲੈਂਸ ਵੱਲੋਂ ਨਗਰ ਕੌਂਸਲ ਜੈਤੋ ਦੇ ਰਿਕਾਰਡ ਦੀ ਜਾਂਚ ਸ਼ੁਰੂ

4674757
Total views : 5506048

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੈਤੋ/ਬਾਰਡਰ ਨਿਊਜ ਸਰਵਿਸ

 ਪੰਜਾਬ ਵਿਜੀਲੈਂਸ ਬਿਉਰੋ ਨੇ ਨਗਰ ਕੌਂਸਲ (ਜੈਤੋ) ਜ਼ਿਲ੍ਹਾ ਫਰੀਦਕੋਟ ਵਿਖੇ ਪ੍ਰਾਪਰਟੀ ਟੈਕਸ ਸ਼ਾਖਾ ਦਾ ਅਹਿਮ ਰਿਕਾਰਡ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਮੁਕੱਦਮਾ ਕੁਝ ਦੋਸ਼ੀ ਕਲਰਕਾ ਖ਼ਿਲਾਫ਼ ਦਰਜ ਕੀਤਾ ਗਿਆ ਸੀ । ਵਿਜੀਲੈਂਸ ਬਿਊਰੋ ਦਫਤਰ ਫਰੀਦਕੋਟ ਦੇ ਡੀਐਸਪੀ ਜਸਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਰਿਕਾਰਡ ਨੂੰ ਕਬਜ਼ੇ ਵਿਚ ਲੈਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ।

ਕਿਸੇ ਵੀ ਕੀਮਤ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ : ਡੀਐਸਪੀ ਜਸਵਿੰਦਰ ਸਿੰਘ 

ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਡੀਐਸਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਦਵਿੰਦਰ ਕੁਮਾਰ ਕਲਰਕ ਅਤੇ ਹੋਰ ਅਧਿਕਾਰੀ/ਕਰਮਚਾਰੀ ਨਗਰ ਕੌਂਸਲ ਜੈਤੋਂ, ਜਿਲ੍ਹਾ ਫਰੀਦੋਕਟ ਖਿਲਾਫ ਕੇਸ ਦਰਜ ਕਰਨ ਉਪਰੰਤ ਵਿਜੀਲੈਂਸ ਵੱਲੋਂ ਇੰਨਕੁਆਰੀ ਨੰਬਰ 07 ਮਿਤੀ 07.08.2020 ਦੀ ਪੜਤਾਲ ਤੋਂ ਪਾਇਆ ਗਿਆ ਸੀ ਕਿ ਦਫਤਰ ਨਗਰ ਕੌਂਸਲ ਜੈਤੋ ਵਿਖੇ ਸਾਲ 2010 ਤੋਂ ਸਾਲ 2016 ਤੱਕ ਪ੍ਰਾਪਰਟੀ ਸ਼ਾਖਾ ਵਿੱਚ ਦਵਿੰਦਰ ਕੁਮਾਰ ਕਲਰਕ ਅਤੇ ਰਾਮ ਚੰਦ ਕਲਰਕ ਅਤੇ ਸਾਲ 2017 ਦੌਰਾਨ ਪ੍ਰਾਪਰਟੀ ਸ਼ਾਖਾ ਵਿੱਚ ਰਮੇਸ਼ ਕੁਮਾਰ ਕਲਰਕ, ਗੁਰਿੰਦਰਪਾਲ ਸਿੰਘ ਕਲਰਕ ਅਤੇ ਪ੍ਰੇਮ ਚੰਦ ਕਲਰਕ ਵੱਲੋਂ ਆਪਣੀ ਤਾਇਨਾਤੀ ਦੌਰਾਨ ਆਪਸੀ ਮਿਲੀਭੁਗਤ ਨਾਲ ਪ੍ਰਾਪਰਟੀ ਟੈਕਸ ਸ਼ਾਖਾ ਦਾ ਅਹਿਮ ਰਿਕਾਰਡ ਖੁਰਦ-ਬੁਰਦ ਕੀਤਾ ਗਿਆ ਸੀ,ਜਿਸ ਦੀ ਤਫਤੀਸ਼ ਦੋਰਾਨ ਅੱਜ ਨਗਰ ਕੌਂਸਲ ਜੈਤੋ ਦੇ ਪ੍ਰਾਪਰਟੀ ਟੈਕਸ ਸ਼ਾਖਾ ਦਾ ਅਹਿਮ ਰਿਕਾਰਡ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਇਸ ਮੁਕੱਦਮੇ ਵਿੱਚ ਦੋਸ਼ੀ ਨਾਮਜ਼ਦ ਕਰਨ ਪਿੱਛੋਂ ਗ੍ਰਿਫਤਾਰ ਕਰਨ ਉਪਰੰਤ ਅੱਜ ਇਸ ਸਬੰਧੀ ਰਿਕਾਰਡ ਕਬਜ਼ੇ ਵਿਚ ਲੈਕੇ ਪੁਰਾਣੇ ਰਿਕਾਰਡ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ । 

ਇਸ ਮੌਕੇ ਡੀਐਸਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਫਰੀਦਕੋਟ ਯੂਨਿਟ ਵਿਜੀਲੈਂਸ ਬਿਊਰੋ ਦਫਤਰ ਦੇ ਰੀਡਰ ਹਰਮੇਲ ਸਿੰਘ ਭਾਣਾ, ਸਬ-ਇੰਸਪੈਕਟਰ ਅਮਨਦੀਪ ਕੌਰ ਤੇ ਕੁਝ ਹੋਰ ਅਧਿਕਾਰੀ ਹਾਜ਼ਰ ਸਨ।

Share this News