





Total views : 5596553








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਅੱਜ ਕੱਲ ਜਿਥੇ ਦੁਨੀਆਂ ਲੁੱਟ ਖਸੁੱਟ ਤੇ ਪੈਸੇ ਦੀ ਮਾਰੋ ਮਾਰੀ ਮਗਰ ਲੱਗੀ ਹੋਈ ਉਥੇ ਉਹੀ ਲੋਕ ਵਸਦੇ ਹਨ ਜੋ ਦਸਾਂ ਨੌਹਾਂ ਦੀ ਕਿਰਤ ਕਰਨ ਤੇ ਇਮਾਨਦਾਰੀ ਵਿੱਚ ਵਿਸ਼ਵਾਸ ਰੱਖਦੇ ਹਨ।ਅਜਿਹਾ ਇਕ ਮਾਮਲਾ ਜਿਲਾ ਤਰਨ ਤਾਰਨ ਦੇ ਕਸਬਾ ਝਬਾਲ ਵਿਖੇ ਇਕ ਆਟੋ ਚਾਲਕ ਦੀ ਇਮਾਨਦਾਰੀ ਦਾ ਪ੍ਰਕਾਸ਼ ਵਿੱਚ ਆਇਆ ਹੈ, ਜਿਸ ਨੂੰ ਝਬਾਲ ਚੌਕ ਵਿੱਚ ਇਕ ਲਾਵਾਰਸ ਬੈਗ ਲੱਭਿਆ ਜਿਸ ਵਿੱਚ 5-6ਤੋਲੇ ਸੋਨਾ ਤੇ 4 ਲੱਖ ਦੀ ਨਗਦੀ ਸੀ। ਜਿਸ ਵਲੋ ਇਸ ਦੀ ਤਾਰੁੰਤ ਸੂਚਨਾ ਥਾਣਾਂ ਝਬਾਲ ਵਿਖੇ ਦਿੱਤੀ ਗਈ।
ਜਿਸ ਤੋ ਬਾਅਦ ਪੁਲਿਸ ਵਲੋ ਅਸਲ ਮਾਲਕ ਦਾ ਪਤਾ ਲਗਾਕੇ ਆਟੋ ਚਾਲਕ ਨੂੰ ਮਿਿਲਆ ਬੈਗ ਮਾਲਕਾਂ ਹਵਾਲੇ ਕੀਤਾ ਗਿਆ। ਜਿਸ ਤੋ ਬਾਅਦ ਜਿਲੇ ਦੇ ਐਸ.ਐਸ.ਪੀ ਸ: ਗੁਰਮੀਤ ਸਿੰਘ ਚੌਹਾਨ ਨੇ ਆਟੋ ਚਾਲਕ ਨੂੰ ਆਪਣੇ ਦਫਤਰ ਵਿੱਚ ਬੁਲਾਅਕੇ ਉਸ ਨੂੰ ਪੁਲਿਸ ਸਨਮਾਨ ਪੱਤਰ ਤੇ 11,000 ਰੁਪਏ ਦਾ ਨਗਦ ਇਨਾਮ ਦੇਕੇ ਸਨਮਾਨਿਤ ਕੀਤਾ।ਇਸ ਸਮੇ ਥਾਣਾਂ ਝਬਾਲ ਦੇ ਐਸ.ਐਚ.ਓ ਵੀ ਹਾਜਰ ਸਨ।