ਪੁਲਿਸ ਵੱਲੋ ਗੈਸਟ ਹਾਊਸ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਜੀਜਾ, ਸਾਲਾ ਤੇ 1 ਏਜੰਟ ਗ੍ਰਿਫ਼ਤਾਰ

4677756
Total views : 5511044

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਗਸ਼ਤ ਦੌਰਾਨ ਚੌਕ ਲੱਕੜ ਮੰਡੀ ਨੇੜੇ ਜਲਿਆ ਵਾਲਾ ਬਾਗ ਵਿੱਖੇ ਮੌਜੂਦ ਸੀ ਤਾਂ ਸੂਚਨਾਂ ਮਿਲੀ ਕਿ ਸਿਮਰਨਜੀਤ ਸਿੰਘ ਭਾਟੀਆ ਪੁੱਤਰ ਜਤਿੰਦਰ ਸਿੰਘ ਭਾਟੀਆਂ ਅਤੇ ਇਸਦਾ ਸਾਲਾ ਸਤਨਾਮ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਗਲੀ ਨੰਬਰ 03, ਸ਼ਹੀਦ ਉੱਧਮ ਸਿੰਘ ਨਗਰ, ਅੰਮ੍ਰਿਤਸਰ, ਦੋਨੋਂ ਰੱਲ ਕੇ ਐਨ.ਐਸ. ਗੈਸਟ ਹਾਊਸ, ਸਾਹਮਣੇ ਬਿਜ਼ਲੀ ਘਰ, ਅੰਮ੍ਰਿਤਸਰ ਵਿੱਖੇ ਚਲਾਉਂਦੇ ਹਨ ਅਤੇ ਗੈਸਟ ਹਾਊਸ ਵਿੱਚ ਲੜਕੀਆਂ ਨੂੰ ਰੱਖ ਕੇ ਅਤੇ ਬਾਹਰੋਂ ਗ੍ਰਾਹਕ ਬੁਲਾ ਕੇ ਉਹਨਾਂ ਪਾਸੋਂ ਮਨਚਾਹੇ ਪੈਸੇ ਲੈ ਕੇ ਕਮਰੇ ਕਿਰਾਏ ਤੇ ਦੇਂਦੇ ਹਨ ਅਤੇ ਆਪਣੇ ਮੋਬਾਇਲ ਫੋਨ ਵਿੱਚੋਂ ਲੜਕੀਆਂ ਦੀਆਂ ਤਸਵੀਰਾਂ ਦਿਖਾ ਕੇ ਲੜਕੀਆਂ ਨੂੰ ਪਸੰਦ ਕਰਵਾ ਕੇ ਲੜਕੀਆਂ ਦੀ ਮਜ਼ਬੂਰੀ ਦਾ ਫਾਇਦਾ ਉੱਠਾ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਦੇ ਹਨ।


ਜਿਸਤੇ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਸਮੇਤ ਪੁਲਿਸ ਫੋਰਸ ਵੱਲੋਂ ਯੋਜ਼ਨਾਬੱਧ ਤਰੀਕੇ ਨਾਲ ਐਨ.ਐਸ ਗੈਸਟ ਹਾਉਂਸ ਵਿੱਖੇ ਰੇਡ ਕਰਕੇ ਹੋਟਲ ਦੇ ਸੰਚਾਲਕ ਸਿਮਰਨਜੀਤ ਸਿੰਘ ਭਾਟੀਆ ਅਤੇ ਸਤਨਾਮ ਸਿੰਘ, ਇਸਤੋਂ ਇਲਾਵਾ ਗ੍ਰਾਹਕ ਲਿਆਉਂਣ ਵਾਲੇ ਏਜੰਟ ਰੋਹਿਤ ਨੂੰ ਵੀ ਕਾਬੂ ਕੀਤਾ ਅਤੇ ਸਰਚ ਦੌਰਾਨ ਕਮਰਿਆ ਵਿੱਚੋਂ 08 ਨਿਰੋਧ ਬ੍ਰਾਮਦ ਕੀਤੇ। ਇਹ ਦੋਨੋਂ ਜੀਜਾ ਤੇ ਸਾਲਾ ਰੱਲ ਕੇ ਪਿੱਛਲੇ ਕਾਫੀ ਸਮੇਂ ਤੋਂ ਇਸ ਏਰੀਏ ਵਿੱਚ ਦੇਹ ਵਪਾਰ ਦਾ ਧੰਦਾ ਕਰ ਰਹੇ ਸਨ। ਤਫ਼ਤੀਸ਼ ਜਾਰੀ ਹੈ।
ਭਵਿੱਖ ਵਿੱਚ ਇਹ ਮੁਹਿੰਮ ਜਾਰੀ ਰਹੇਗੀ, ਕਿਸੇ ਹੋਟਲ/ਗੈਸਟ ਹਾਉਂਸ ਦੇ ਸੰਚਾਲਕਾਂ ਵੱਲੋਂ ਦੇਹ ਵਪਾਰ, ਜੂਆ ਜਾਂ ਕਿਸੇ ਕਿਸਮ ਦਾ ਕੋਈ ਹੋਰ ਗੈਰ ਕਾਨੂੰਨੀ ਧੰਦਾ ਕਰਦਾ ਪਾਇਆ ਗਿਆ ਤੇ ਉਸਦੇ ਖਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

Share this News