ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਅੰਮ੍ਰਿਤਸਰ ਵਿੱਚ ਚਲਾਇਆ ਗਿਆ ‘ਓਪਰੇਸ਼ਨ ਈਗਲ’

4677738
Total views : 5511000

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਪਬਲਿਕ ਵਿੱਚ ਸੁਰੱਖਿਆਂ ਦੀ ਭਾਵਨਾਂ ਪੈਦਾ ਕਰਨ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਅਨਗੜ੍ਹ ਏਰੀਆਂ ਵਿੱਚ ਚਲਾਇਆਂ ਸਰਚ ਅਭਿਆਨ

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

 ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਓਪਰੇਸ਼ਨ ਈਗਲ ਚਲਾਇਆ ਗਿਆ ਹੈ।ਜਿਸਦੇ ਤਹਿਤ ਅੱਜ  ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਖੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਅਤੇ ਅੰਨਗੜ੍ਹ ਦੇ ਏਰੀਆਂ ਵਿੱਚ ਸਰਪਰਾਈਜ਼ Search operation ਚਲਾਇਆ ਗਿਆ। ਇਸਤੋਂ ਇਲਾਵਾ ਸਿਟੀ ਸੀਲਿੰਗ ਕਰਕੇ ਸ਼ਹਿਰ ਦੇ ਅੰਦਰ ਤੇ ਬਾਹਰਵਾਰ ਆਉਂਣ ਤੇ ਜਾਣ ਵਾਲੇ ਰਸਤਿਆ ਵਿੱਚ 45 ਪੁਆਇੰਟਾਂ ਪਰ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਤਿੰਨਾਂ ਜੋਨਾਂ ਵਿੱਚ ਡੀ.ਸੀ.ਪੀਜ਼, ਏ.ਡੀ.ਸੀ.ਪੀਜ਼. ਏ.ਸੀ.ਪੀ, ਮੁੱਖ ਅਫਸਰ ਥਾਣਾ, ਇੰਚਾਂਰਜ਼ ਚੌਕੀ, ਸਵੈਟ ਟੀਮਾਂ ਸਮੇਤ 780 ਪੁਲਿਸ ਫੋਰਸ ਵੱਲੋ 11:00 ਏ.ਐਮ ਤੋ 04:00 ਪੀ.ਐਮ ਤੱਕ ਚੈਕਿੰਗ ਕੀਤੀ।

ਰੇਲਵੇ ਸਟੇਸ਼ਨ ਵਿੱਖੇ ਸ੍ਰੀ ਜਸਕਰਨ ਸਿੰਘ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸਮੇਤ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ. ਡੀ.ਸੀ.ਪੀ ਲਾਅ–ਐਡ-ਆਰਡਰ, ਅੰਮ੍ਰਿਤਸਰ ਅਤੇ ਮੁੱਖ ਅਫ਼ਸਰ ਥਾਣਾ, ਸਵੈਟ ਟੀਮਾਂ ਸਮੇਤ ਪੁਲਿਸ ਫੋਰਸ ਅਤੇ ਆਰ.ਪੀ.ਐਫ਼ ਵੱਲੋ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰਵਾਰ ਏਰੀਆ ਦੀ ਘੇਰਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਉਹਨਾਂ ਦੇ ਲਗੇਜ਼ ਦੀ ਮੈਟਲ ਡਿਟੈਕਟਰ ਅਤੇ ਸਨੀਫਰ ਡੋਗ ਰਾਂਹੀ ਚੈਕਿੰਗ ਕਰਕੇ ਪੁੱਛ-ਗਿੱਛ ਕੀਤੀ ਗਈ। ਇਸਤੋਂ ਇਲਾਵਾ ਸਟੇਸ਼ਨ ਅੰਦਰ ਤੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈਕ ਕੀਤਾ ਗਿਆ।

ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਕੀਤੀ ਅਗਵਾਈ

ਬੱਸ ਸਟੈਡ ਵਿੱਖੇ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਸਮੇਤ ਏ.ਸੀ.ਪੀ ਪੱਛਮੀ, ਅਤੇ ਮੁੱਖ ਅਫਸਰ ਥਾਣਾਂ, ਸਵੈਟ ਟੀਮਾਂ ਸਮੇਤ ਪੁਲਿਸ ਫੋਰਸ ਵੱਲੋ ਬੱਸ ਸਟੈਂਡ ਦੇ ਆਲੇ-ਦੁਆਲੇ ਅਤੇ ਬੱਸਾਂ ਸਟੈਡ ਅੰਦਰ ਲੱਗੇ ਸਟਾਲਾਂ/ਦੁਕਾਨਾ ਦੀ ਚੈਕਿੰਗ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਵੀ ਕੀਤੀ ਗਈ ਅਤੇ ਬੱਸ ਸਟੈਂਡ ਦੇ ਆਸ-ਪਾਸ ਦੇ ਇਲਾਕੇ ਤੇ ਹੋਟਲਾਂ ਦੀ ਚੈਕਿੰਗ ਕੀਤੀ ਗਈ।


ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਨੇ ਕਿਹਾ ਕਿ 26 ਜਨਵਰੀ (ਗਣਤੰਤਰ ਦਿਵਸ) ਨੂੰ ਮੱਧੇਨਜ਼ਰ ਰੱਖੇ ਹੋਏ ਸ਼ਹਿਰ ਵਿੱਚ ਅਮਨ-ਸ਼ਾਤੀ ਅਤੇ ਲਾਅ-ਐਂਡ-ਆਰਡਰ ਨੂੰ ਬਹਾਲ ਰੱਖਣ ਲਈ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਨੂੰ ਪੈਦਾ ਕਰਨ ਲਈ ਭੀੜ ਭਾੜ ਵਾਲੇ ਬਜ਼ਾਰਾ ਵਿੱਚ ਪੈਦਲ ਗਸ਼ਤ, ਸਪੈਸ਼ਲ ਨਾਕੇ, ਸਰਚ ਅਭਿਆਨ ਅਤੇ ਹੋਟਲਾਂ, ਸਰਾਵਾਂ ਅਤੇ ਪੀ.ਜ਼ੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਆਮ ਪਬਲਿਕ ਨੂੰ ਅਪੀਲ ਕੀਤੀ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਜੇ ਕੋਈ ਸ਼ੱਕੀ/ਲਵਾਰਿਸ ਵਸਤੂ ਦਿਖਾਈ ਦਿੰਦੀ ਤਾਂ ਉਸਦੀ ਸੂਚਨਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਤੁਹਾਡੇ ਇਸ ਉਪਰਾਲੇ ਨਾਲ ਕੋਈ ਵੱਡੀ ਘਟਨਾਂ ਹੋਣ ਤੋਂ ਟੱਲ ਸਕਦੀ ਹੈ।
ਸ਼ਹਿਰ ਵਿੱਚ ਆਮ ਪਬਲਿਕ ਨੂੰ ਟਰੈਫਿਕ ਜਾਮ ਦੀ ਸਮੱਸਿਆਂ ਤੋਂ ਨਿਜ਼ਾਤ ਪਾਉਂਣ ਲਈ ਜਿੰਨਾਂ ਚੌਕਾਂ ਵਿੱਚ ਟਰੈਫਿਕ ਦੇ ਜਿਆਦਾ ਜਾਮ ਲੱਗਦੇ ਸਨ, ਉੱਥੇ ਟਰੈਫਿਕ ਪਲਾਨ ਬਣਾਇਆ ਗਿਆ ਹੈ, ਜਿਸਤੇ ਤਹਿਤ ਮੀਰਾਂ ਕੋਟ ਦੇ ਮੇਨ ਚੌਕ ਨੂੰ ਬੰਦ ਕਰਕੇ 50 ਮੀਟਰ ਅੱਗੇ ਅਤੇ 50 ਮੀਟਰ ਪਿੱਛੇ ਵਾਲੇ ਕੱਟ ਰਾਂਹੀ ਟਰੈਫਿਕ ਨੂੰ ਚਾਲੂ ਕੀਤਾ ਗਿਆ ਹੈ, ਜਿਸ ਕਾਰਨ ਏਅਰਪੋਰਟ ਵੱਲ ਆਉਂਣ-ਜਾਣ ਵਾਲੇ ਵਹੀਕਲ ਨੂੰ ਟਰੈਫਿਕ ਜਾਮ ਤੋਂ ਰਾਹਤ ਮਿਲੀ ਹੈ। ਇਸਤੋਂ ਇਲਾਵਾ ਦੋਆਬਾ ਚੌਕ ਤੋਂ ਅਸ਼ੋਕਾ ਚੌਕ ਵੱਲ ਆਉਂਣ ਵਾਲੀ ਟਰੈਫਿਕ ਨੂੰ ਕ੍ਰਿਸਟਲ ਚੌਕ ਵੱਲ ਡਾਈਵਰਟ ਕੀਤਾ ਗਿਆ ਹੈ ਅਤੇ ਰੇਲਵੇ ਸਟੇਸ਼ਨ ਤੋਂ ਅਸ਼ੋਕਾ ਚੌਕ ਵੱਲ ਆਉਂਣ ਵਾਲੀ ਟਰੈਫਿਕ ਨੂੰ ਭੰਡਾਰੀ ਪੁੱਲ (ਨਵਾਂ ਪੁੱਲ) ਵੱਲ ਡਾਈਵਰਟ ਕੀਤਾ ਗਿਆ ਹੈ। ਜਿਸ ਕਾਰਨ ਟਰੈਫਿਕ ਨਿਰਵਿਘਨ ਚੱਲ ਰਹੀ ਹੈ।

ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਮੁੱਖ ਅਫ਼ਸਰਾਨ ਥਾਣਾ, ਏ.ਸੀ.ਪੀਜ਼ ਅਤੇ ਏ.ਡੀ.ਸੀ.ਪੀਜ਼ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਉਹਨਾਂ ਦੇ ਇਲਾਕਾ ਵਿੱਚ ਕਿਸੇ ਕਿਸਮ ਦੀ ਕੋਈ ਟਰੈਫਿਕ ਸਮੱਸਿਆ ਆਉਂਦੀ ਹੈ ਤਾਂ ਟਰੈਫਿਕ ਨੂੰ ਨਿਰਵਿਘਨ ਚਲਾਉਂਣ ਲਈ ਢੁੱਕਵੇ ਪ੍ਰਬੰਧ ਕੀਤੇ ਜਾਣ।

ਆਮ ਪਬਲਿਕ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਅਤੇ ਆਪਣੇ ਵਹੀਕਲ ਇੱਧਰ-ਉੱਧਰ ਸੜਕ ਤੇ ਨਾ ਖੜੇ ਕੀਤੇ ਜਾਣ, ਵਹੀਕਲਾਂ ਨੂੰ ਹਮੇਸ਼ਾ ਪਾਰਕਿੰਗ ਵਾਲੀ ਜਗ੍ਹਾਂ ਪਰ ਹੀ ਖੜਾ ਕੀਤਾ ਜਾਵੇ ਤਾਂ ਜੋ ਟਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਵੇ। ਇਸਤੋਂ ਇਲਾਵਾ ਦੁਕਾਨਦਾਰ ਆਪਣੇ ਸਮਾਨ ਨੂੰ ਦੁਕਾਨ ਦੀ ਹਦੂਦ ਅੰਦਰ ਰੱਖਣ ਜਿਸ ਕਾਰਨ ਟਰੈਫਿਕ ਜਾਮ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਮੱਦਦ ਮਿਲੇਗੀ।
ਇਸ ਚੈਕਿੰਗ ਅਤੇ ਤਲਾਸ਼ੀ ਅਭਿਆਨ ਦੌਰਾਨ 01 ਮੁਕੱਦਮਾਂ ਦਰਜ਼ ਕੀਤਾ, 215 ਵਹੀਕਲਾਂ ਦੇ ਚਲਾਣ ਕੀਤੇ ਗਏ ਅਤੇ 105 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਰਾਉਡਅੱਪ ਕੀਤਾ ਗਿਆ ਅਤੇ ਕਰੀਬ 30 ਹੋਟਲ ਵਗੈਰਾ ਚੈਕ ਕੀਤੇ ਗਏ।

Share this News