Total views : 5510783
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਨਾਮ ਸਿੰਘ ਲਾਲੀ
ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸਤੇ ਤਹਿਤ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ,ਅੰਮ੍ਰਿਤਸਰ ਦਿਸ਼ਾ ਨਿਰਦੇਸ਼ਾਂ ਤੇ ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਸੁਰਿੰਦਰ ਸਿੰਘ ਪੀ.ਪੀ.ਐਸ, ਏ.ਸੀ.ਪੀ ਸੈਂਟਰਲ,ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਜੋਗਾ ਸਿੰਘ ਮੁੱਖ ਅਫ਼ਸਰ ਥਾਣਾ ਈ ਡਵੀਜ਼ਨ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਸਖ਼ਤ ਮਿਹਨਤ ਕਰਦੇ ਹੋਏ, ਸੁਨਿਆਰੇ ਦੀ ਦੁਕਾਨ ਵਿੱਚ ਪਿਸਟਲ ਦੀ ਨੋਕ ਤੇ ਹੋਈ ਖੋਹ ਦੀ ਵਾਰਦਾਤ ਨੂੰ ਕੁਝ ਹੀ ਘੰਟਿਆਂ ਵਿੱਚ ਟਰੇਸ ਕਰਕੇ ਮੁੱਖ ਦੋਸ਼ੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਤਜਿੰਦਰ ਸਿੰਘ ਵਾਸੀ ਗਲੀ ਮਸੀਤ ਵਾਲੀ ਚੌਂਕ ਮੰਨਾਂ ਸਿੰਘ,ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਸਦੀ ਲਵ ਮਾਰਕੀਟ, ਗਲੀ ਗੁਰੂ ਕਾ ਮਹਿਲ, ਅੰਮ੍ਰਿਤਸਰ ਵਿੱਚ ਜੇਵਰ ਤਿਆਰ ਕਰਨ ਦੀ ਦੁਕਾਨ ਹੈ। ਮਿਤੀ 20-01-2023 ਨੂੰ ਸਮਾਂ ਸਵੇਰੇ 07:00 ਵਜ਼ੇ, ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਸੂਜ਼ਲ ਬੱਬਰ ਅਤੇ ਬਿੱਟੂ ਕੰਮ ਕਰਨ ਲਈ ਦੁਕਾਨ ਖੋਲ ਕੇ ਬੈਠੇ ਸਨ ਤੇ ਦੋ ਅਣਪਛਾਤੇ ਲੜਕੇ ਆਏ ਤੇ ਇੱਕ ਲੜਕਾ ਮਾਰਕੀਟ ਦੇ ਥੱਲੇ ਖੜਾ ਸੀ ਤੇ ਇੱਕ ਲੜਕਾ ਦੁਕਾਨ ਅੰਦਰ ਆ ਕੇ ਦੁਕਾਨ ਵਿੱਚ ਕੰਮ ਕਰ ਰਹੇ ਲੜਕਿਆਂ ਨੂੰ ਪਿਸਤੋਲ ਦਿਖਾ ਕੇ ਸੋਨੇ ਦੀਆਂ 04 ਪੱਤਰੀਆਂ ਵਜ਼ਨ ਕਰੀਬ 300 ਗ੍ਰਾਮ, ਖੋਹ ਕੇ ਲੈ ਗਏ।
ਜਿਸਤੇ ਥਾਣਾ ਈ-ਡਵੀਜ਼ਨ ਵਿੱਚ ਮੁਕੱਦਮਾਂ ਰਜਿਸਟਰ ਕਰਕੇ ਪੁਲਿਸ ਪਾਰਟੀ ਵੱਲੋਂ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ ਲੁੱਟ ਦੀ ਵਾਰਦਾਤ ਦਾ ਮਾਸਟਰ ਮਾਈਡ ਸੂਜ਼ਲ ਬੱਬਰ ਪੁੱਤਰ ਰਾਜ ਕੁਮਾਰ ਬੱਬਲ ਵਾਸੀ ਗਲੀ ਮਸੀਤ ਵਾਲੀ ਚੌਂਕ ਮੰਨਾਂ ਸਿੰਘ,ਅੰਮ੍ਰਿਤਸਰ ਜੋਕਿ ਦੁਕਾਨ ਵਿੱਚ ਹੀ ਜੇਵਰ ਤਿਆਰ ਕਰਨ ਵਾਲਾ ਕਾਰੀਗਰ ਹੈ, ਨੂੰ ਕਾਬੂ ਕਰਕੇ ਇਸ ਪਾਸੋਂ 123 ਗ੍ਰਾਮ ਸੋਨੇ ਦੀਆਂ 02 ਪੱਤਰੀਆਂ ਬ੍ਰਾਮਦ ਕੀਤੀ ਹਨ।
ਗ੍ਰਿਫ਼ਤਾਰ ਦੋਸ਼ੀ ਸੂਜ਼ਲ ਬੱਬਰ ਜੋਕਿ ਮੁਦੱਈ ਮੁਕੱਦਮਾਂ ਤਜਿੰਦਰ ਸਿੰਘ ਦਾ ਗੁਆਂਢੀ ਹੈ ਤੇ ਉਸਦੀ ਦੁਕਾਨ ਵਿੱਚ ਹੀ ਗਹਿਣੇ ਤਿਆਰ ਕਰਨ ਦਾ ਕੰਮ ਪਿੱਛਲੇ 03 ਸਾਲ ਤੋਂ ਕਰ ਰਿਹਾ ਹੈ, ਜਿਸ ਕਾਰਨ ਇਸਨੂੰ ਦੁਕਾਨ ਬਾਰੇ ਪੂਰੀ ਜਾਣਕਾਰੀ ਸੀ ਕਿ ਸਮੇਂ ਦੁਕਾਨ ਵਿੱਚ ਵਪਾਰੀਆਂ ਦਾ ਆਉਂਣ-ਜਾਣ ਘੱਟ ਹੁੰਦਾ ਹੈ। ਜੋ ਇਸਨੇ ਆਪਣੇ 02 ਦੋਸਤਾਂ ਕ੍ਰਿਸ਼ਨਾਂ ਵਾਸੀ ਗਲੀ ਬੇਰੀਆਂ ਵਾਲੀ ਅਤੇ ਬਲਬੀਰ ਸਿੰਘ ਉਰਫ਼ ਸੋਨੂੰ ਵਾਸੀ ਰਾਮ ਬਾਗ ਨਾਲ ਮਿਲ ਕੇ ਹਮਸਲਾਹ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਵਾਰਦਾਤ ਸਮੇਂ ਕ੍ਰਿਸ਼ਨਾ। ਮਾਰਕੀਟ ਥੱਲੇ ਖੜਾ ਰਿਹਾ ਤੇ ਬਲਬੀਰ ਸਿੰਘ ਦੁਕਾਨ ਦੇ ਵਿੱਚ ਗਿਆ ਤੇ ਪਿਸਟਲ ਦੀ ਨੋਕ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਲਾਈਟਰ ਨੂਮਾਂ ਪਿਸਟਲ (Toy Pistol) ਖਰੀਦ ਕੀਤਾ ਸੀ। ਇਸਦੇ 02 ਸਾਥੀਆਂ ਕ੍ਰਿਸ਼ਨਾ ਅਤੇ ਬਲਬੀਰ ਸਿੰਘ ਉਰਫ਼ ਸੋਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤਫ਼ਤੀਸ਼ ਜਾਰੀ ਹੈ।