ਪੀ.ਸੀ.ਐਸ ਅਧਿਕਾਰੀਆਂ ਦੇ ਨਾਲ ਮਾਲ ਅਧਿਕਾਰੀਆਂ ਵਲੋ ਛੁੱਟੀ ‘ਤੇ ਚਲੇ ਜਾਣ ਨਾਲ ਤਹਿਸੀਲਾਂ ਤੇ ਦਫਤਰਾਂ ‘ਚ ਸੁੰਨ ਪਸਰੀ ਰਹੀ

4674429
Total views : 5505560

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ਗੰਡੀ ਵਿੰਡ

ਸੂਬੇ ਭਰ ‘ਚ ਪੀ.ਸੀ.ਐੱਸ.ਅਧਿਕਾਰੀਆਂ ਵਲੋਂ ਸੂਬਾਈ ਜਥੇਬੰਦੀ ਦੇ ਸੱਦੇ ‘ਤੇ ਵਿਜੀਲੈਂਸ ਵਿਭਾਗ ਦੀ ਲੁਧਿਆਣਾ ਦੇ ਆਰ.ਟੀ.ਏ.ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਰੋਸ ਵਜੋਂ ਅੱਜ ਸਥਾਨਕ ਐੱਸ.ਡੀ.ਐੱਮ. ਸਮੇਤ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਪੰਜ ਦਿਨ ਦੀ ਸਮੂਹਿਕ ਛੱਟੀ ‘ਤੇ ਚਲੇ ਗਏ, ਜਿਸ ਕਾਰਨ ਅੰਮ੍ਰਿਤਸਰ. ਤਰਨ ਤਾਰਨ ਗੁਰਦਾਸਪੁਰ ਆਦਿ ਜਿਿਲਆ ਤੋ ਮਿਲੀਆਂ ਖਬਰਾਂ ਅਨੁਸਾਰ  ਤਹਿਸੀਲਾਂ ‘ਚ ਕੰਮ ਠੱਪ ਰਿਹਾ ਅਤੇ ਲੋਕ ਪ੍ਰੇਸ਼ਾਨ ਹੁੰਦੇ ਰਹੇ, ਜਿੱਥੇ ਕੜਾਕੇ ਦੀ ਠੰਢ ਵਿਚ ਦੂਰ-ਦੁਰਾਡੇ ਪਿੰਡਾਂ ਤੋਂ ਆਪਣੇ ਕੰਮ ਧੰਦੇ ਆਏ ਲੋਕਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਿਆ, ਉੱਥੇ ਹੀ ਅਰਜੀ ਨਵੀਸ, ਵਸੀਕਾ ਨਵੀਸ ਅਤੇ ਅਸਟਾਮ ਫਰੋਸ਼ ਵੀ ਵਿਹਲੇ ਬੈਠੇ ਰਹੇ। ਉਕਤ ਅਫ਼ਸਰਾਂ ਦੇ ਛੁੱਟੀ ਤੇ ਹੋਣ ਕਾਰਨ ਦਫ਼ਤਰਾਂ ‘ਚ ਸੁੰਨ ਪਸਰੀ ਰਹੀ ਅਤੇ ਬਹੁਤੇ ਬਾਬੂਆਂ ਦੀਆਂ ਕੁਰਸੀਆਂ ਵੀ ਖਾਲੀ ਪਈਆਂ ਮਿਲੀਆਂ। 

ਪੀ.ਸੀ.ਐਸ ਅਧਿਕਾਰੀਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ

ਪੀ ਸੀ ਐਸ ਅਫਸਰ ਐਸੋਸੀਏਸ਼ਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਕਰ ਕੇ ਪੀ ਸੀ ਐਸ ਅਫਸਰ ਐਸੋਸੀਏਸ਼ਨ ਨੇ ਫ਼ੈਸਲਾ ਲਿਆ ਹੈ ਕਿ ਉਹ ਇਕ ਹਫਤੇ ਲਈ ਸਮੂਹਿਕ ਛੁੱਟੀ ‘ਤੇ ਜਾਣ ਦਾ ਆਪਣਾ ਫ਼ੈਸਲਾ ਬਰਕਰਾਰ ਰੱਖਣਗੇ।

 

Share this News