Total views : 5506038
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸਥਾਨਕ ਬੁਲਾਰੀਆ ਨਿਵਾਸ ਗੁਰਬਖਸ਼ ਨਗਰ ਨਵਾਂ ਕੋਟ ਬਾਜਾਰ ਵਿਖੇ ਸ੍ਰੀ ਸੁਖਮਨੀ ਸਾਹਿਬ ਸੋਸਾਇਟੀ, ਨੌਜਵਾਨ ਧਾਰਮਿਕ ਸਭਾ ਨਵਾਂ ਕੋਟ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਤੋਂ ਪਹਿਲਾਂ ਚਾਰ ਤੋਂ ਛੇ ਵਜੇ ਤੱਕ ਬੀਬੀ ਪਰਮਜੀਤ ਕੌਰ ਪੰਮਾ ਭੈਣ ਜੀ ਮਾਤਾ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਨੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ, ਸਾਢੇ ਛੇ ਵਜੇ ਨਾਲ ਰਹਿਰਾਸ ਵੀ ਕੀਤੀ ਗਈ।
,ਇਸ ਤੋਂ ਬਾਅਦ ਕੀਰਤਨੀਏ ਬੀਬੀ ਸਿਮਰਨਪ੍ਰੀਤ ਕੌਰ ਅੰਮ੍ਰਿਤਸਰ ਵਾਲੇ, ਭਾਈ ਸੁਰਿੰਦਰਪਾਲ ਸਿੰਘ ਅੰਮ੍ਰਿਤਸਰ ਵਾਲੇ, ਭਾਈ ਹਰਿੰਦਰ ਸਿੰਘ ਲਿਟਲ ਭਾਜੀ ਮਾਤਾ ਕੌਲਾਂ ਜੀ ਭਲਾਈ ਕੇਂਦਰ ਵਾਲੇ ਕੀਰਤਨ ਕੀਤਾ ਗਿਆ, ਕਵਿਸ਼ਰੀ ਜਥਾ ਭਾਈ ਚਾਨਣ ਸਿੰਘ ਬੀ ਏ ਸੂਰਵਿੰਡ ਵਾਲੇ, ਭਾਈ ਹਰਿੰਦਰ ਰੋਮੀ ਵੀਰ ਜੀ ਅਖੰਡ ਕੀਰਤਨੀ ਜਥਾ ਵਲੋ ਆਪਣੀਆ ਵਾਰਾ ਗਾ ਕਿ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਕੀਰਤਨ ਦਰਬਾਰ ਵਿੱਚ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਹਾਜਰੀ ਲਗਵਾਈ ਤੇ ਇਨ੍ਹਾਂ ਨੂੰ ਪ੍ਰਧਾਨ ਹਰਭਜਨ ਸਿੰਘ ਹੇਰ ਆਰੇਵਾਲੇ ਨੇ ਵਿਧਾਇਕ ਬੁਲਾਰੀਆ ਨੂੰ ਸਿਰੋਪਾਉ ਅਤੇ ਮੈਮਟੋ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਰਵਿੰਦਰਪਾਲ ਸਿੰਘ ਭਾਟੀਆਂ , ਸਰਬਜੀਤ ਸਿੰਘ ਲਾਟੀ ਗੁਰਮਿੰਦਰ ਸਿੰਘ ਗੋਲਡੀ, ਰਵਿੰਦਰ ਸਿੰਘ ਮਿੰਟੂ, ਕੁਲਵਿੰਦਰ ਸਿੰਘ ਛਿੰਦਾ, ਰਿੰਕੂ ਨਾਗੀ, ਸਰਬਜੀਤ ਸਿੰਘ ਸਾਬਾ, ਬਲਬੀਰ ਸਿੰਘ, ਕਰਨਜੋਤ ਸਿੰਘ, ਸੁਖਮਨ ਚਾਵਲਾ, ਹਰਸ ਸਿਮਰਨ, ਜਸਪਾਲ ਸਿੰਘ ਹੇਰ, ਐਸ ਪੀ ਸਿੰਘ ਤੇ ਨੌਜਵਾਨ ਧਾਰਮਿਕ ਸਭਾ ਨਵਾਂ ਕੋਟ ਦੇ ਮੈਂਬਰ ਹਾਜਰ ਸਨ, ਅਤੇ ਗੁਰੂ ਕਾ ਅਤੁੱਟ ਲੰਗਰ ਲਗਾਇਆ ਗਿਆ।