ਜਿਲ੍ਹਾ ਤਰਨ ਤਾਰਨ ਦੇ ਘਰੇਲੂ ਖਪਤਕਾਰਾਂ ਨੂੰ ਨਵੰਬਰ ਤੇ ਦਸੰਬਰ ਵਿੱਚ ਜਾਰੀ ਘਰੇਲੂ ਬਿੱਲਾਂ ਵਿੱਚ 87% ਖਪਤਕਾਰਾਂ ਨੂੰ ਆਇਆ ਜ਼ੀਰੋ ਬਿੱਲ-ਡਿਪਟੀ ਕਮਿਸ਼ਨਰ

4675395
Total views : 5507061

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ,ਜਸਬੀਰ ਲੱਡੂ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਪਾਵਰ ਕਾਰਪੋਰੇਸ਼ਨ ਦੇ ਜਾਰੀ ਸਰਕੂਲਰ ਨੰਬਰ 19/2022 ਮੁਤਾਬਿਕ ਘਰੇਲੂ ਖਪਤਕਾਰਾਂ ਨੂੰ 300 ਯੂਨਿਟਾਂ ਪ੍ਰਤੀ ਮਹੀਨਾ ਮੁਆਫੀ ਜਾਰੀ ਕਰਦੇ ਹੋਏ ਮਹੀਨਾ ਨਵੰਬਰ ਅਤੇ ਦਸੰਬਰ, 2022 ਵਿੱਚ ਜਾਰੀ ਘਰੇਲੂ ਬਿੱਲਾਂ ਵਿੱਚ 87% ਘਰੇਲੂ ਖਪਤਕਾਰਾਂ ਨੂੰ ਜੀਰੋ ਬਿੱਲ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ ਕੁੱਲ 2,35,000 ਘਰੇਲੂ ਖਪਤਕਾਰ ਹਨ।
ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਵਿੱਚ ਟਿਊਬਵੈਲ ਖਪਤਕਾਰਾਂ ਨੂੰ ਪੈਡੀ ਸੀਜਨ -2022 ਦੌਰਾਨ 8 ਘੰਟੇ ਨਿਰਵਿਘਣ ਬਿਜਲੀ ਸਪਲਾਈ ਦਿੱਤੀ ਗਈ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਵਧੀਆ ਸਪਲਾਈ ਹੋਣ ਕਰਕੇ ਕਿਸਾਨ ਖੁਸ਼ ਹਨ ਕਿ ਇਸ ਸੀਜਨ ਵਿੱਚ ਬਿਜਲੀ ਸਪਲਾਈ ਦੀ ਕਿਸੇ ਤਰਾਂ ਦੀ ਮੁਸ਼ਕਿਲ ਨਹੀਂ ਆਈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਵੱਲੋ ਮਿਤੀ 30 ਨਵੰਬਰ, 2022 ਤੱਕ 2693 ਨੰਬਰ  ਟਿਊਬਵੈਲ ਖਪਤਕਾਰਾਂ ਦੇ ਡਿਸਟਰੀਬਿਊਸ਼ਨ ਟਰਾਂਸਫਾਰਮਰਾਂ ਨੂੰ ਐਗਮੈਟੇਸ਼ਨ ਕੀਤੀ ਗਈ ਹੈ, ਜਿਸ ਨਾਲ ਟਿਊਬਵੈਲ ਖਪਤਕਾਰਾਂ ਨੂੰ ਵਧੀਆ ਸਪਲਾਈ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਲਕਾ ਦਫਤਰ ਤਰਨਤਾਰਨ ਵੱਲੋ ਬਿਜਲੀ ਚੋਰੀ ਰੋਕਣ ਵਾਸਤੇ ਵੱਧ ਤੋ ਵੱਧ ਉਪਰਾਲੇ ਕੀਤੇ ਗਏ, ਜਿਸ ਤਹਿਤ ਸ਼ਹਿਰਾਂ ‘ਤੇ ਪਿੰਡਾਂ ਵਿੱਚ ਲੱਗੇ ਮੀਟਰ ਪਿਲਰ ਬਕਸੇ ਸੀਲ ਕੀਤੇ ਗਏ, ਜਿੰਦਰੇ ਲਗਾਏ ਗਏ, ਸੜੀਆਂ ਕੇਬਲਾਂ ਬਦਲੀਆਂ ਗਈਆਂ ਅਤੇ ਨੰਗੇ ਜੋੜ ਬੰਦ ਕੀਤੇ ਗਏ।ਸਿੱਟੇ ਵਜੋ ਹਲਕਾ ਦਫਤਰ ਤਰਨਤਾਰਨ ਅਧੀਨ ਮਹੀਨਾ ਨਵੰਬਰ 2022 ਤੱਕ ਲਾਸਿਜ ਪਿਛਲੇ ਸਾਲ ਦੇ ਮੁਕਾਬਲੇ 5.5% ਘੱਟ ਹੋਏ ਹਨ, ਇਸ ਕਰਕੇ ਲਗਭਗ 6 ਕਰੋੜ ਬਿਜਲੀ ਯੂਨਿਟ ਪਿਛਲੇ ਸਾਲ ਨਾਲੋ ਵੱਧ ਬਿਲਿੰਗ ਹੋਏ ਹਨ, ਜਿਸ ਨਾਲ 42 ਕਰੋੜ ਰੁਪਏ ਮਾਲੀਏ ਦਾ ਪਾਵਰ ਕਾਰਪੋਰੇਸ਼ਨ ਨੂੰ ਫਾਇਦਾ ਹੋਇਆ ਹੈ।ਇਸ ਦਫਤਰ ਵੱਲੋ ਮਾਰਚ-2023 ਤੱਕ ਬਿਜਲੀ ਲਾਸਿਜ ਹੋਰ ਘਟਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨਾਲ ਪਾਵਰ ਕਾਰਪੋਰੇਸ਼ਨ ਦੇ ਰੈਵੀਨਿਊ ਵਿੱਚ ਵਾਧਾ ਹੋਵੇਗਾ।
ਉਹਨਾਂ ਕਿਹਾ ਕਿ ਹਲਕਾ ਦਫਤਰ ਤਰਨਤਾਰਨ ਵੱਲੋ ਬਿਜਲੀ ਚੋਰੀ ਰੋਕਣ ਵਾਸਤੇ ਸਿਸਟਮ ਦੀ ਮੋਨੀਟਰਿੰਗ ਕਰਦੇ ਹੋਏ ਸਟਾਫ ਨੂੰ ਬਿਜਲੀ ਚੋਰੀ ਰੋਕਣ ਵਾਸਤੇ ਸਖਤ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਲਕਾ ਦਫਤਰ ਤਰਨਤਾਰਨ ਅਧੀਨ ਨਵੰਬਰ 2022 ਤੱਕ 6 ਨੰਬਰ 11 ਕੇ ਵੀ ੳਵਰਲੋਡ ਫੀਡਰਾਂ ਦੀ ਬਾਈਫਰਕੇਸ਼ਨ ਮੁਕੰਮਲ ਕੀਤੀ ਗਈ ਹੈ ਅਤੇ 6 ਨੰਬਰ ਨਵੇ ਵੀ.ਸੀ.ਬੀ. ਕਢਵਾ ਕੇ ਲਗਾਏ ਗਏ ਹਨ।

Share this News