ਨਰਾਇਣਾਂ ਈ-ਟੈਕਨੋ ਸਕੂਲ ਦੇ ਨੰਨੇ ਮੁੰਨੇ ਬੱਚਿਆ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂ ਕੀਤਾ ਮੰਤਰ ਮੁਗਧਃ ਪ੍ਰਿੰਸੀਪਲ ਮੈਡਮ ਛੀਨਾ

4728962
Total views : 5596434

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਦਿਆ ਦੇ ਖੇਤਰ “ਚ ਮੋਹਰੀ ਹੁੰਦੇ ਹੋਏ ਥੋੜੇ ਸਮੇ “ਚ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਨਰਾਇਣਾ ਈ -ਟੈਕਨੋ ਸਕੂਲ ਅਲਫਾ ਇੰਟਰਨੈਸ਼ਨਲ ਸਕੂਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਛੀਨਾ ਸ਼ਰਮਾ, ਅਤੇ ਐਡੀਸ਼ਨਲ ਮੈਨੇਜਰ ਸ਼੍ਰੀ ਪ੍ਤੀਕ ਅਰੋੜਾ ਦੇ ਸਾਂਝੇ ਉਦਮ ਸਦਕਾ ਸਕੂਲ ਦੇ ਨੰਨੇ ਮੁੰਨੇ ਬੱਚਿਆ ਵੱਲੋ ਰੰਗਾਰੰਗ ਪਰੋਗਰਾਮ ਪੇਸ਼ ਕੀਤਾ ਗਿਆ।ਪੋਹ ਦੇ ਮਹੀਨੇ ਦੀ ਹੱਡ ਚੀਰਦੀ ਸਰਦੀ ਅਤੇ ਧੁੰਦ ਦੀ ਪਰਵਾਹ ਕੀਤੇ ਬਿਨਾ ਬੱਚਿਆ ਦੇ ਮਾਤਾ ਪਿਤਾ, ਦਾਦਾ ਦਾਦੀ, ਨਾਨਾ ਨਾਨੀ ਆਪਣੇ ਬੱਚਿਆ ਵੱਲੋ ਪੋਸ਼ ਕੀਤੇ ਜਾਣ ਵਾਲੀ ਅਦਾਕਾਰੀ ਦੇਖਣ ਸਕੂਲ ਦੇ ਵਿਹੜੇ,”ਚ ਵਹੀਰਾਂ ਘੱਤ ਕੇ ਪਹੁੰਚੋ ਹੋਏ ਸਨ। ਜਿਉ ਹੀ ਰੰਗ ਬਿਰੰਗੀਆ ਪੁਸ਼ਾਕਾ ਪਾ ਕੇ ਬੱਚੇ ਸਟੇਜ ਉਪਰ ਚੜ੍ਹੇ ਤਾਂ ਦਰਸ਼ਕਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ, ਉਹਨਾ ਨੇ ਬੱਚਿਆ ਦੀ ਹੌਸਲਾ ਅਫਜਾਈ ਲਈ ਤਾੜੀਆਂ ਮਾਰ ਕੇ ਜੋਰਦਾਰ ਸਵਾਗਤ ਕੀਤਾ ।ਬੱਚਿਆ ਦੀ ਵੱਖ ਵੱਖ ਅਦਾਵਾਂ ਅਤੇ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਘੰਟਿਆ ਬੱਧੀ ਕੀਲੀ ਰੱਖਿਆ ।

“ਬੱਚਿਆ ਵਾਲਿਓ ਭੁਲ ਨਾ ਜਾਇਉ “ਪੁਤਰਾਂ” ਦੀ ਕੁਰਬਾਨੀ ਨੂੰ” ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਦਰਸਾਉਂਦੀ ਕਵਿਤਾ ਦੀ ਪੇਸ਼ਕਾਰੀ ਦੌਰਾਨ ਸਮੁੱਚੇ ਪੰਡਾਲ “ਚ ਬੈਠੇ ਦਰਸ਼ਕਾਂ ਦੀਆਂ ਅੱਖਾਂ “ਚ ਹੰਝੂ ਆਪ ਮੁਹਾਰੇ ਵਹਿ ਤੁਰੇ।ਇਸ ਮੌਕੇ ਸਾਲ 2022 ਨੂੰ ਅਲਵਿਦਾ ਅਤੇ 2023 ਦੀ ਖੁਸ਼ੀ ਦਾ ਇਜ਼ਹਾਰ ਕਰਦਿਆ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ ।ਇਸ ਮੌਕੇ ਗੁਰੂ ਰਾਮਦਾਸ ਬਿਰਧ ਘਰ ਦੇ ਮਹਿਮਾਨ ਵੀ ਹਾਜ਼ਰ ਸਨ, ਪਰਬੰਧਕਾ ਵਲੋ ਉਨਾ ਨੂੰ ਵੀਅਲ ਚੇਅਰ ਅਤੇ ਕੰਬਲ ਭੇਟ ਕੀਤੇ ।ਇਸ ਨੇਕ ਕਾਰਜ ਦੀ ਚੁਫੇਰਿਉ ਪ੍ਸੰਸਾ ਹੋ ਰਹੀ ਹੈ।

ਖਚਾਖਚ ਭਰੇ ਪੰਡਾਲ”ਚ “ਦਰਸ਼ਕਾਂ ਨੂੰ ਸਰਦੀ ਮੌਸਮ ਤੋ ਰਾਹਤ ਦੇਣ ਲਈ ਗਰਮਾ ਗਰਮ ਕੌਫੀ ਅਤੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਦਾਦਾ ਦਾਦੀ ਨਾਨਾ ਨਾਨੀ ਦੇ ਮਨ ਪਰਚਾਵੇ ਲਈ ਵਿਸ਼ੇਸ਼ ਤੌਰ ਤੇ ਵੰਨਸੁਵੰਨੀਆਂ ਖੇਡਾ ਦਾ ਇੰਤਜਾਮ ਕੀਤਾ ਗਿਆ ਜਿਸ “ਚ ਉਹਨਾ ਵਲੋ ਵਧ ਚੜ ਕੇ ਹਿੱਸਾ ਲਿਆ ਅਤੇ ਆਪਣੇ ਬਚਪਨ ਦੀਆ ਯਾਦਾਂ ਤਾਜ਼ਾ ਕਰਦਿਆ ਭਾਵੁਕ ਹੁੰਦੇ ਵੇਖੇ ਗਏ ਪਰਬੰਧਕਾ ਵਲੋ ਉਨਾ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ।ਇਸੇ ਦੌਰਾਨ ਸੂਰਜ ਦੇਵਤਾ ਵੀ ਅੱਖ ਮਚੋਲੀਆ ਕਕਰਦਿਆ ਦਰਸ਼ਨ ਦੇ ਕੇ ਠੰਡ ਦੇ ਪ੍ਰਕੋਪ ਬਚਾਉਣ ਆਪਣੀ ਦਇਆ ਦ੍ਰਿਸ਼ਟੀ ਨਾਲ ਨਿਵਾਜਿਆ । ।ਇਸ ਮੌਕੇ ਹੋਰਨਾ ਤੋ ਇਲਾਵਾ ਡਾਕਟਰ ਸੋਨੀਆ ਕਪੂਰ, ਭਾਕਟਰ ਉਮੰਗ ,ਸ੍ ਗੁਰਮਿੰਦਰ ਸਿੰਘ, ਸ਼੍ਰੀ ਮਤੀ ਸੁਮਿਤੀ ਸ਼੍ਰੀਮਤੀ ਰਮਨਦੀਪ ਕੌਰ ਪ੍ਰਿੰਸੀਪਲ , ਮਿਸਿਜ ਗੁਨੀਤਾ ਅਰੋੜਾ ਸ਼੍ਰੀਮਤੀ ਗਰੂਸ਼ਾ ਬਿੰਦਰਾ, ਸ੍ ਗੁਰਪ੍ਰੀਤ ਸਿੰਘ ਬਿੰਦਰਾ ਸ੍ ਰਜਿੰਦਰ ਸਿੰਘ ਸਾਂਘਾ ਆਦਿ ਤੋ ਇਲਾਵਾ ਦੂਰੋ ਨੇੜਿਓ ਆਉਣ ਵਾਲਿਆਂ ਨੇ ਹਾਜਰੀ ਭਰੀ ਅਤੇ ਪੇਸ਼ਕਾਰੀ ਦਾ ਆਨੰਦ ਮਾਣਿਆ ।ਅਨੇਕਾ ਯਾਦਾਂ ਅਤੇ ਪਿਆਰ ਦੀ ਖੁਸ਼ਬੂ ਅਤੇ ਮਹਿਕ ਬਿਖੇਰਦਿਆ ਅਗਲੇ ਸਾਲ ਫਿਰ ਮਿਲਨ ਦੀ ਉਮੀਦ ਨਾਲ ਸੰਪੰਨ ਹੋਇਆ ।

Share this News