ਨਸਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਏ.ਡੀ.ਜੀ.ਪੀ.ਫਾਰੂਕੀ ਦੀ ਅਗਵਾਈ ਹੇਠ ਪੁਲਿਸ ਵਲੋ ਅੰਮ੍ਰਿਤਸਰ ਸ਼ਹਿਰ ‘ਚ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ

4674685
Total views : 5505913

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਪਰ ਨਸ਼ਾ ਤਸਕਰਾਂ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਅੰਮ੍ਰਿਤਸਰ ਸ਼ਹਿਰ ‘ਚ  ਅੱਜ ਸ੍ਰੀ ਐਮ.ਐਫ.ਫਾਰੂਕੀ, ਆਈ.ਪੀ.ਐਸ.  ਏ.ਡੀ.ਜੀ.ਪੀ ਸਟੇਟ ਆਰਮਡ ਪੁਲਿਸ, (ਐਸ.ਏ.ਪੀ) ਪੰਜਾਬ ਦੀ ਅਗਵਾਈ ਅਤੇ ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ. ਡੀ.ਸੀ.ਪੀ ਲਾਅ-ਐਡ-ਆਰਡਰ, ਅੰਮ੍ਰਿਤਸਰ ਦੀ ਸੁਪਰਵੀਜ਼ਨ ਹੇਠ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਵਿਖੇ ਸਰਪਰਾਈਜ਼ Cordon & Search operation ਅਤੇ ਸਿਟੀ ਸੀਲਿੰਗ ਪਲਾਨ ਤਹਿਤ ਸ਼ਹਿਰ ਦੇ ਅੰਦਰੂਨ/ਬਾਹਰਵਾਰ 30 ਪੁਆਇੰਟਾਂ ਪਰ ਸਪੈਸ਼ਲ ਨਾਕਾਬੰਦੀ ਕਰਕੇ ਟ੍ਰਿਪਲ ਰਾਈਡਿੰਗ, ਬਿੰਨਾਂ ਨੰਬਰ ਪਲੇਟ ਅਤੇ ਬੂਲਟ ਮੋਟਰਸਾਈਕਲਾਂ ਰਾਂਹੀ ਪਟਾਕੇ ਮਾਰਨ ਵਾਲੇ ਵਹੀਲਕਾਂ ਦੀ ਚੈਕਿੰਗ ਕੀਤੀ ਗਈ। ਇਸ ਸਪੈਸ਼ਲ ਅਭਿਆਨ ਵਿੱਚ ਏ.ਡੀ.ਸੀ.ਪੀ. ਏ.ਸੀ.ਪੀ. ਮੁੱਖ ਅਫਸਰ ਥਾਣਾ, ਇੰਚਾਰਜ਼ ਚੌਂਕੀ, ਸਵੈਟ ਟੀਮਾਂ ਸਮੇਤ 450 ਪੁਲਿਸ ਫੋਰਸ ਵੱਲੋ 11:00 ਏ.ਐਮ ਤੋ 04:00 ਪੀ.ਐਮ ਤੱਕ ਚੈਕਿੰਗ ਕੀਤੀ ਗਈ।

ਸਰਚ ਅਭਿਆਨ ਅਤੇ ਸਿਟੀ ਸੀਲਿੰਗ ਨਾਕਾਬੰਦੀ ਦੌਰਾਨ ਥਾਣਾ ਸੁਲਤਾਨਵਿੰਡ ਵੱਲੋ 07 ਗ੍ਰਾਮ ਹੈਰੋਇੰਨ, 1,87,000/-ਰੁਪਏ (ਡਰੱਗ ਮਨੀ) ਤੇ 01 ਕਾਰ ਸਮੇਤ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸਤੋ ਇਲਾਵਾ 10 ਵਹੀਕਲਾਂ ਨੂੰ ਇੰਪਾਊਂਡ ਕੀਤਾ ਅਤੇ ਕਰੀਬ 150 ਵਹੀਕਲਾਂ ਦੇ ਚਲਾਨ  ਕੀਤੇ ਗਏ

ਰੇਲਵੇ ਸਟੇਸ਼ਨ ਵਿੱਖੇ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਏ.ਸੀ.ਪੀ ਅਤੇ ਮੁੱਖ ਅਫਸਰ ਥਾਣਾ, ਸਵੈਟ ਟੀਮਾਂ ਸਮੇਤ ਪੁਲਿਸ ਫੋਰਸ ਵੱਲੋ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰਵਾਰ ਏਰੀਆ ਦੀ ਘੇਰਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਉਹਨਾਂ ਦੇ ਸਮਾਨ ਬੰਗ ਵਗੈਰਾ ਦੀ ਮੈਟਲ ਡਿਟਕਟਰ ਅਤੇ ਸਨੀਫਰ ਡੋਗ ਰਾਂਹੀ ਚੈਕਿੰਗ ਕਰਕੇ ਪੁੱਛਗਿੱਛ ਕੀਤੀ ਗਈ।  ਬੱਸ ਸਟੈਂਡ ਵਿਖੇ ਏ.ਡੀ.ਸੀ.ਪੀ ਸਿਟੀ-3 ਦੇ ਏ.ਸੀ.ਪੀ. ਅਤੇ ਮੁੱਖ ਅਫਸਰ ਥਾਣਾ, ਸਵੈਟ ਟੀਮਾਂ ਸਮੇਤ ਪੁਲਿਸ ਫੋਰਸ ਵੱਲੋ ਬੱਸ ਸਟੈਂਡ ਦੇ ਆਲੇ-ਦੁਆਲੇ ਅਤੇ ਬੱਸਾਂ ਸਟੈਂਡ ਅੰਦਰ ਲੱਗੇ ਸਟਾਲਾਂ/ਦੁਕਾਨਾ ਦੀ ਚੈਕਿੰਗ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਵੀ ਕੀਤੀ ਗਈ, ਆਸ-ਪਾਸ ਦੇ ਗੈਸਟ ਹਾਊਸ/ਹੋਟਲਾਂ ਦੀ ਚੈਕਿੰਗ ਕੀਤੀ ਗਈ।

● ਏ.ਡੀ.ਜੀ.ਪੀ ਨੇ ਕਿਹਾ ਸਰਚ ਅਭਿਆਨ ਦਾ ਮੁੱਖ ਮਕਸਦ ਮਾੜੇ ਅਨਸਰਾਂ ਵਿੱਚ ਖੌਫ ਪੈਦਾ ਕਰਨਾ ਹੈ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਵੀ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਵਧੀਆਂ ਤਾਲਮੇਲ ਬਣਿਆ ਰਹੇ ਤੇ ਪਬਲਿਕ ਦੀ ਮੱਦਦ ਨਾਲ ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਆਮਪਬਲਿਕ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾਂ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ।

ਇਸਤੋ, ਇਲਾਵਾ ਨਸ਼ਾਂ ਤੱਸਕਰਾਂ ਜਾਂ ਮਾੜੇ ਅਨਸਰਾਂ ਬਾਰੇ ਕਿਸੇ ਕਿਸਮ ਦੀ ਕੋਈ ਸੂਚਨਾਂ ਜਾਂ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜੋ ਮਿਲੀ ਸੂਚਨਾਂ ਦੇ ਅਧਾਰ ਪਰ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।

ਸਰਚ ਅਭਿਆਨ ਅਤੇ ਸਿਟੀ ਸੀਲਿੰਗ ਨਾਕਾਬੰਦੀ ਦੌਰਾਨ ਥਾਣਾ ਸੁਲਤਾਨਵਿੰਡ ਵੱਲੋ 07 ਗ੍ਰਾਮ ਹੈਰੋਇੰਨ, 1,87,000/-ਰੁਪਏ (ਡਰੱਗ ਮਨੀ) ਤੇ 01 ਕਾਰ ਸਮੇਤ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸਤੋ ਇਲਾਵਾ 10 ਵਹੀਕਲਾਂ ਨੂੰ ਇੰਪਾਊਂਡ ਕੀਤਾ ਅਤੇ ਕਰੀਬ 150 ਵਹੀਕਲਾਂ ਦੇ ਚਲਾਣ ਕੀਤੇ ਗਏ

Share this News