Total views : 5505332
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ ਤਿੰਨ ਰੋਜ਼ਾ ਭਾਈ ਵੀਰ ਸਿੰਘ ਫਲਾਵਰ ਐਂਡ ਪਲਾਂਟ ਸ਼ੋਅ ‘ਚੋਂ ਓਵਰ ਆਲ ਚੈਂਪੀਅਨ ਬੀ. ਬੀ. ਕੇ. ਡੀ. ਏ ਵੀ ਕਾਲਜ ਫਾਰ ਵੂਮੈਨ ਦੀ ਟੀਮ ਜੇਤੂ ਰਹੀ । ਜ਼ਿਕਰਯੋਗ ਹੈ ਕਿ ਇਸ ਮੁਕਾਬਲੇਬਾਜ਼ੀ ‘ਚੋਂ ਜ਼ਿਲਾ ਅੰਮ੍ਰਿਤਸਰ ਅਤੇ ਜਲੰਧਰ ਦੇ ਕਾਲਜਾਂ ਅਤੇ ਸਕੂਲਾਂ ਨੇ ਭਾਗ ਲਿਆ ਸੀ । ਜਿਸ ਵਿੱਚੋਂ ਬੀ. ਬੀ. ਕੇ. ਡੀ. ਏ. ਵੀ. ਨੇ ਅੱਠ ਪ੍ਰਥਮ ਸਮੇਤ ਗਿਆਰਾਂ ਦੂਸਰੇ ਇਨਾਮ ਪ੍ਰਾਪਤ ਕਰ ਕੇ ਜੇਤੂ ਟਰਾਫ਼ੀ ਹਾਸਿਲ ਕੀਤੀ । ਵਿਅਕਤੀਗਤ ਤੌਰ ਤੇ ਬੀ.ਐਫ. ਏ ਪੇਂਟਿੰਗ ਸਮੈਸਟਰ ਤੀਜਾ ਦੀ ਵਿਦਿਆਰਥਣ ਕ੍ਰਿਸ਼ ਕਟਾਰੀਆ ਨੇ ਫਰੈਸ਼ ਫਲਾਵਰ ਰੰਗੋਲੀ ‘ਚੋਂ ਪਹਿਲਾ ਜਦੋਂਕਿ ਦੇਵਾਂਸ਼ੀ ਨੇ ਡਰਾਈ ਫਲਾਵਰ ਰੰਗੋਲੀ ਵਿਚੋਂ ਵੀ ਪਹਿਲਾ ਇਨਾਮ ਪ੍ਰਾਪਤ ਕੀਤਾ ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਮਾਣ ਭਰੀ ਪ੍ਰਾਪਤੀ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਾਲਜ ਦੇ ਸਟਾਫ਼ ਦੀ ਅਣਥੱਕ ਮਿਹਨਤ ਦੀ ਸਿਫ਼ਤ ਕੀਤੀ । ਪ੍ਰਿੰਸੀਪਲ ਡਾ. ਵਾਲੀਆ ਅਤੇ ਚੇਅਰਮਨ ਐਡਵੋਕੇਟ ਸੁਦਰਸ਼ਨ ਕਪੂਰ ਨੇ ਫਲਾਵਰ ਐਂਡ ਪਲਾਂਟ ਸ਼ੋਅ ਦੀ ਟੀਮ ‘ਚ ਜੇਤੂ ਰਹੇ ਬਾਗਬਾਨੀ ਕਰਨ ਵਾਲੇ ਮਾਲੀਆਂ ਨੂੰ ਨਕਦ ਇਨਾਮ ਦੇ ਸਨਮਾਨਿਤ ਕੀਤਾ । ਉਨ੍ਹਾਂ ਕਿਹਾ ਕਿ ਮਿਹਨਤ ਅਤੇ ਮਿਹਨਤੀ ਹੋਣਾ ਇਕ ਮਾਣਯੋਗ ਹੁੰਦਾ ਹੈ, ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ । ਕੋਈ ਵੀ ਕੰਮ ਤਾਂ ਹੀ ਸਫ਼ਲ ਹੁੰਦਾ ਹੈ ਜੇਕਰ ਟੀਮ ਦਾ ਹਰੇਕ ਬੰਦਾ ਸਾਂਝੇਦਾਰੀ ਨਾਲ ਕੰਮ ਕਰੇ । ਇਹ ਸਾਰੇ ਮਾਲੀ ਸਾਰਾ ਸਾਲ ਕਾਲਜ ਦੇ ਵਿਭਿੰਨ ਬਗੀਚਿਆਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਕਰਦੇ ਹਨ ਜਿਸ ਕਰਕੇ ਬੇਹਤਰ ਨਤੀਜੇ ਨਿਕਲਦੇ ਹਨ ।
ਚੇਅਰਮੈਨ ਸੁਦਰਸ਼ਨ ਕਪੂਰ ਜੀ ਨੇ ਵੀ ਜੇਤੂ ਟੀਮ ਨੂੰ ਮੁਬਾਰਕਾਂ ਤੇ ਸ਼ੁੱਭ ਇਛਾਵਾਂ ਦਿੱਤੀਆਂ । ਇਸ ਮੌਕੇ ਉੱਤੇ ਡਾ. ਲਲਿਤ ਗੋਪਾਲ ਅਤੇ ਕਾਲਜ ਦੇ ਐਸਟੇਟ ਅਫ਼ਸਰ ਸ. ਰਤਨਜੀਤ ਸਿੰਘ ਵੀ ਮੌਜੂਦ ਸਨ ।