ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਆਪਣੀ ਨਿਯੁਕਤੀ ਤੋ ਬਾਅਦ ਇਕ ਮਹੀਨੇ ਦੀ ਪੁਲਿਸ ਕਾਰਗੁਜਾਰੀ ਦਾ ਸਾਂਝਾ ਕੀਤਾ ਲੇਖਾਜੋਖਾ

4674188
Total views : 5505198

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇਥੇ ਥਾਣਾ ਰਾਮ ਬਾਗ ਦੀ ਪੁਲਿਸ ਵਲੋਂ ਕਰੀਬ 30 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 29 ਹਜ਼ਾਰ ਡਰਗ ਮਨੀ ਸਮੇਤ ਦੋ ਤਸਕਰਾਂ ਨੂੰ ਗਿ੍ਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਕੀਤਾ |

30 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਇਕ ਲੱਖ ਦੀ ਡਰਗ ਮਨੀ ਸਮੇਤ 2 ਤਸਕਰ ਗਿ੍ਫਤਾਰ

ਉਨ੍ਹਾਂ ਆਪਣੀ ਨਿਯੁਕਤੀ ਤੋਂ ਹੁਣ ਤੱਕ ਆਪਣੇ ਕਾਰਜ਼ਕਾਲ ਦੇ ਇਕ ਮਹੀਨੇ ਦਾ ਲੇਖਾ ਜੋਖਾ ਕਰਦਿਆਂ ਦੱਸਿਆ ਕਿ ਹੁਣ ਤੱਕ 12 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 49 ਹਜ਼ਾਰ ਕਰੀਬ ਨਸ਼ੀਲੀਆਂ ਗੋਲੀਆਂ ਤੇ ਇਕ ਲੱਖ ਦੀ ਡਰਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ |

ਇਸੇ ਤਰ੍ਹਾਂ ਥਾਣਾ ਮੋਹਕਮਪੁਰਾ ਵਲੋਂ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੇ 4 ਸਾਥੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ 4 ਪਿਸਤੌਲ ਤੇ 9 ਕਾਰਤੂਸ ਤੇ ਇਕ ਸਵਿਫਟ ਕਾਰ ਵੀ ਬਰਾਮਦ ਕੀਤੀ ਜਾ ਚੁੱਕੀ ਹੈ |

ਥਾਣਾ ਰਾਮ ਬਾਗ ਵਲੋਂ ਕੀਤੀ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਸੰਬੰਧੀ ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਸੂਰਜ ਚੰਦਾ ਸਿਨੇਮਾ ਨੇੜੇ ਕੀਤੀ ਨਾਕੇਬੰਦੀ ਦੌਰਾਨ ਚੈਕਿੰਗ ਕਰਦੇ ਸਮੇਂ ਦੋਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਸ਼ਨਾਖਤ ਨਿਸ਼ਾਨ ਸ਼ਰਮਾ (37) ਵਾਸੀ ਸੁੰਦਰ ਨਗਰ ਬਟਾਲਾ ਰੋਡ ਤੇ ਰਾਜੀਵ ਕੁਮਾਰ ਉਰਫ ਸੌਰਵ (28) ਵਾਸੀ ਗਲੀ ਕੰਧਾਰੀ ਵਾਲੀ ਨਮਕ ਮੰਡੀ ਵਜੋਂ ਹੋਈ ਹੈ | ਇਨ੍ਹਾਂ ਪਾਸੋਂ ਪੁਲਿਸ ਨੇ ਟਰਾਮਾਡੋਲ ਦੀਆਂ 29, 920 ਗੋਲੀਆਂ ਤੇ 29 ਹਜ਼ਾਰ ਡਰਗ ਮਨੀ ਵੀ ਬਰਾਮਦ ਕੀਤੀ | ਉੁਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਥਾਣਾ ਸੁਲਤਾਨ ਵਿੰਡ ਵਲੋਂ ਤਿੰਨ ਮੁਲਜਿਮਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ 9500 ਨਸ਼ੀਲੀਆਂ ਗੋਲੀਆਂ ਤੇ 40 ਹਜ਼ਾਰ ਡਰਗ ਮਨੀ ਅਤੇ ਥਾਣਾ ਬੀ ਡਵੀਜ਼ਨ ਦੀ ਪੁਲਿਸ ਵਲੋਂ 5 ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ 6880 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਜਾ ਚੁਕੀਆਂ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ‘ਚ 42 ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਥੇ ਨਸ਼ੇ ਦੀ ਵਿਕਰੀ ਤੇ ਤਸਕਰੀ ਹੋਣ ਦੀਆਂ ਸੂਚਨਾਵਾਂ ਹਨ ਅਤੇ ਇਨ੍ਹਾਂ ਇਲਾਕਿਆਂ ‘ਚ ਪੁਲਿਸ ਵਲੋਂ ਜਲਦ ਹੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ | ਪੁਲਿਸ ਦਸੰਬਰ ਮਹੀਨੇ ‘ਚ ਹੀ ਹੁਣ ਤੱਕ 37 ਕੇਸ ਦਰਜ ਕਰਕੇ 70 ਮੁਲਜਿਮਾਂ ਨੂੰ ਗਿ੍ਫਤਾਰ ਕਰ ਚੁੱਕੀ ਹੈ, ਜਿਸ ਤਹਿਤ 734 ਗ੍ਰਾਮ ਹੈਰੋਇਨ, 1 ਕਿਲੋ 210 ਗ੍ਰਾਮ ਅਫੀਮ ਆਦਿ ਵੀ ਬਰਾਮਦ ਕੀਤੇ ਜਾ ਚੁੱਕੇ ਹਨ ,ਇਸ ਸਮੇ ਉਨਾਂ ਨਾਲ ਹੋਰ ਵੀ ਸਥਾਨਿਕ ਪੁਲਿਸ ਅਧਿਕਾਰੀ ਮੌਜੂਦ ਸਨ।

Share this News