





Total views : 5945105







Total views : 5945105ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ. ਸੀ. ਸੀ. 01 ਬਟਾਲੀਅਨ ਪੰਜਾਬ ਅਤੇ ਐਨ. ਸੀ. ਸੀ. 24 ਬਟਾਲੀਅਨ ਅੰਮ੍ਰਿਤਸਰ, ਪੰਜਾਬ ਨੇ ਵਿਜੇ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ।ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਅੱਜ ਘਰਾਂ ’ਚ ਇਨ੍ਹਾਂ ਦੀ ਬਦੌਲਤ ਨਿਸ਼ਚਿਤ ਹੋ ਕੇ ਸੌਂਦੇ ਹਾਂ ਤੇ ਸਾਨੂੰ ਆਪਣੇ ਦੇਸ਼ ਦੀ ਆਰਮੀ ਉੱਪਰ ਮਾਣ ਹੈ।
ਇਸ ਮੌਕੇ ਕੈਡਿਟਾਂ ਵੱਲੋਂ ਕਵਿਤਾ ਉਚਾਰਣ, ਦੇਸ਼-ਭਗਤੀ ਦੇ ਗੀਤਾਂ ਦਾ ਗਾਇਨ ਕੀਤਾ ਗਿਆ ਹੈ। ਇਸ ਮੌਕੇ ਦੇਸ਼-ਭਗਤੀ ਦੇ ਇਕ ਫੌਜ਼ੀ ਦੇ ਜੀਵਨ ਨੂੰ ਦਰਸਾਉਂਦਾ ਇਕ ਐਕਟ ਪੇਸ਼ ਕੀਤਾ ਗਿਆ। ਇਸ ਮੌਕੇ ਕੈਡਿਟਾਂ ਦੇ ਵਿਜੈ ਦਿਵਸ ਨੂੰ ਸਬੰਧੀ ਚਾਰਟ ਮੁਕਾਬਲੇ ਵੀ ਕਰਵਾਏ ਗਏ ਜੋ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਉਂਦੇ ਹਨ।