ਪਾਵਰਕਾਮ ਨੇ ਫਰਜੀ ਮੀਟਰ ਰੀਡਿੰਗ ਦੇਣ ਵਾਲੇ 24 ਮੀਟਰ ਰੀਡਰ ਕੀਤੇ ਬਰਖਾਸਤ! ਮਾਮਲਾ ਜੀਰੋ ਬਿੱਲ ਕੱਢਣ ਲਈ ਘੱਟ ਰੀਡਿੰਗ ਦੇਣ ਦਾ

4674822
Total views : 5506126

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬੀ.ਐਨ.ਈ ਬਿਊਰੋ

ਹਿੰਗੀ ਬਿਜਲੀ ਦਾ ਬੋਝ ਘੱਟ ਕਰਨ ਦੇ ਲਈ ਸਰਕਾਰ ਨੇ ਇੱਕ ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ। ਦੋ ਮਹੀਨੇ ਦਾ ਸਰਕਲ ਹੈ, ਇਸ ਲਈ 600 ਯੂਨਿਟ ਮੁਫ਼ਤ ਮਿਲਣ ਲੱਗੇ। ਯੂਨਿਟ ਜ਼ਿਆਦਾ ਖਰਚ ਹੋਣ ‘ਤੇ ਵੀ ਬਿੱਲ ਨਾ ਆਏ, ਇਸਦੇ ਲਈ ਲੋਕਾਂ ਨੇ 2-2 ਮੀਟਰ ਲਗਵਾਉਣ ਦਾ ਜੁਗਾੜ ਕੀਤਾ। ਕੁਝ ਮੀਟਰ ਰੀਡਰ ਲੋਕਾਂ ਨਾਲ ਸੈਟਿੰਗ ਕਰ ਫਰਜ਼ੀ ਰੀਡਿੰਗ ਦੇਣ ਲੱਗੇ। ਖਪਤ ਵਧਣ ਤੇ ਬਿੱਲ ਘਟਣ ਨਾਲ ਵਿਭਾਗ ਦੇ ਠੰਡ ਵਿੱਚ ਹੀ ਪਸੀਨੇ ਛੁੱਟਣ ਲੱਗੇ ਹਨ।

Punjab free electricity
ਮੀਟਰ ਘੱਟ ਪੈਣ ਦੇ ਕਾਰਨ ਫਰੈਸ਼ ਕੁਨੈਕਸ਼ਨ ਵਾਲਿਆਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।
ਫਰਜ਼ੀ ਰੀਡਿੰਗ ਦੇਣ ਵਾਲੇ 24 ਮੀਟਰ ਰੀਡਰ ਟਰਮੀਨੇਟ ਕੀਤੇ ਗਏ ਹਨ। ਅੰਮ੍ਰਿਤਸਰ ਵਿੱਚ 10, ਫਿਰੋਜ਼ਪੁਰ ਵਿੱਚ 7, ਬਠਿੰਡਾ ਵਿੱਚ 2, ਤਰਨਤਾਰਨ ਵਿੱਚ 5 ਮੀਟਰ ਰੀਡਰਾਂ ‘ਤੇ ਕਾਰਵਾਈ ਕੀਤੀ ਗਈ। ਪਠਾਨਕੋਟ ਵਿੱਚ 13 ਘਰਾਂ ਵਿੱਚੋਂ ਡਬਲ ਮੀਟਰ ਹਟਾ ਕੇ ਸਿੰਗਲ ਕੀਤੇ ਗਏ ਤੇ ਲੋਡ ਵਧਾਇਆ ਗਿਆ।
ਗੜਬੜੀ ਹੋਣ ‘ਤੇ ਜੇਈ ਦੀ ਜ਼ਿੰਮੇਵਾਰੀ ਫਿਕਸ ਹੋਵੇਗੀ।ਦੱਸ ਦੇਈਏ ਕਿ ਬਿਜਲੀ ਵਿਭਾਗ ਅਨੁਸਾਰ ਹੁਣ ਇੱਕ ਘਰ ਵਿੱਚ ਦੂਜਾ ਮੀਟਰ ਉਦੋਂ ਹੀ ਲੱਗੇਗਾ ਜਦੋਂ ਰਸੋਈ ਲੱਗ ਹੋਵੇਗੀ। ਮਾਲਕ ਨੂੰ ਇਸਦੇ ਲਈ ਨੋ-ਆਬਜੈਕਸ਼ਨ ਦਾ ਘੋਸ਼ਣਾ ਪੱਤਰ ਦੇਣਾ ਪਵੇਗਾ। ਪਤੀ-ਪਤਨੀ ਇੱਕ ਘਰ ਵਿੱਚ ਦੂਜਾ ਕੁਨੈਕਸ਼ਨ ਨਹੀਂ ਲੈ ਸਕਦੇ। ਪਿਤਾ ਆਪਣੇ ਬੇਟੇ ਤੇ ਬੇਟਾ ਆਪਣੇ ਮਾਤਾ-ਪਿਤਾ ਦੇ ਨਾਮ ‘ਤੇ ਘੋਸ਼ਣਾ ਪੱਤਰ ਦੇ ਕੇ ਦੂਜਾ ਕੁਨੈਕਸ਼ਨ ਲੈ ਸਕਦਾ ਹੈ।
Share this News