ਡੀ. ਟੀ.ਐੱਫ. ਨੇ ਕੀਤੀ ਜ਼ਿਲ੍ਹਾ ਤਰਨ ਤਾਰਨ ਦੀ ਕਮੇਟੀ ਦੀ ਚੋਣ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ /ਤਰਸੇਮ ਸਿੰਘ ਲਾਲੂ ਘੁੰਮਣ

ਪੰਜਾਬ ਦੀ ਸਿਰਮੌਰ ਅਧਿਆਪਕ ਜਥੇਬੰਦੀ, ਡੀ. ਟੀ.ਐੱਫ ਪੰਜਾਬ ਦੀ ਪਿਰਤ ਨੂੰ ਨਿਭਾਉਂਦਿਆਂ ਜ਼ਿਲ੍ਹਾ ਤਰਨ ਤਾਰਨ ਦੀ ਇਕਾਈ ਨੇ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ। ਬੀਤੇ ਦਿਨ ਹੋਏ ਡੈਲੀਗੇਟ ਇਜਲਾਸ ਵਿੱਚ ਸਰਬ ਸੰਮਤੀ ਨਾਲ ਪ੍ਰਤਾਪ ਸਿੰਘ ਠੱਠਗੜ੍ਹ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਕੰਵਰਦੀਪ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ , ਚੁਣ ਲਿਆ ਗਿਆ। ਚੁਣੇ ਗਏ ਬਾਕੀ ਅਹੁਦੇਦਾਰਾਂ ਵਿੱਚ ਕਸ਼ਮੀਰ ਸਿੰਘ ਚੋਹਲਾ ਜਨਰਲ ਸਕੱਤਰ , ਅਮਰਦੀਪ ਸ਼ਰਮਾ ਵਿੱਤ ਸਕੱਤਰ , ਕੰਵਰਦੀਪ ਸਿੰਘ ਢਿੱਲੋਂ, ਬਲਜਿੰਦਰ ਸਿੰਘ ਦੁੱਗਲਵਾਲਾ ਪ੍ਰੈਸ ਸਕੱਤਰ , ਸਰਬਜੀਤ ਸਿੰਘ , ਰਾਜਵਿੰਦਰ ਕੌਰ , ਜੁਗਰਾਜ ਸਿੰਘ , ਤਿੰਨੇ ਮੀਤ ਪ੍ਰਧਾਨ, ਨਰਿੰਦਰਜੀਤ ਸਿੰਘ ਲਾਲੂ ਘੁੰਮਣ ਸਹਾਇਕ ਸਕੱਤਰ , ਰਾਜਬੀਰ ਸਿੰਘ ਜਲਾਲਾਬਾਦ ਜਾਇੰਟ ਸਕੱਤਰ , ਬਲਵਿੰਦਰ ਸਿੰਘ ਭੁੱਚਰ ਥੇਬੰਦਕ ਸਕੱਤਰ , ਹਰਸਿਮਰਤ ਕੌਰ , ਰਮਨਦੀਪ ਕੌਰ, ਕਰਨਜੀਤ ਸਿੰਘ, ਜਰਮਨਜੀਤ ਸਿੰਘ ਸਫੀਪੁਰ, ਮਨਜਿੰਦਰ ਸਿੰਘ ਸਾਰੇ ਮੈਂਬਰਜ਼ ਦੇ ਨਾਮ ਸ਼ਾਮਿਲ ਹਨ । ਇਸ ਤੋਂ ਇਲਾਵਾ ਸਾਰੇ ਬਲਾਕ ਪ੍ਰਧਾਨਾਂ ਨੂੰ ਵੀ ਜ਼ਿਲਾ ਕਮੇਟੀ ਮੈਂਬਰ ਦਾ ਅਹੁਦਾ ਦਿੱਤਾ ਗਿਆ।ਪਹਿਲੀ ਜ਼ਿਲ੍ਹਾ ਕਮੇਟੀ ਪ੍ਰਧਾਨ ਸ. ਨਛੱਤਰ ਸਿੰਘ ਨੇ ਭੰਗ ਕਰਨ ਅਤੇ ਨਵੀਂ ਕਮੇਟੀ ਚੁਣਨ ਦੀ ਰਸਮੀ ਆਗਿਆ ਦਿੱਤੀ ।

ਇਜਲਾਸ ਦਾ ਸਾਰਾ ਪ੍ਰੋਗਰਾਮ ਸ਼੍ਰੀ ਮੁਕੇਸ਼ ਕੁਮਾਰ , ਸੂਬਾਈ ਜਨਰਲ ਸਕੱਤਰ ਡੀ. ਟੀ. ਐੱਫ. ਪੰਜਾਬ ਦੀ ਨਿਗਰਾਨੀ ਵਿੱਚ ਹੋਇਆ।ਇਜਲਾਸ ਵਿੱਚ ਉਚੇਚੇ ਤੌਰ ਤੇ ਵਿਕਰਮ ਦੇਵ ਸਿੰਘ ਸੂਬਾ ਪ੍ਰਧਾਨ ਡੀ. ਟੀ.ਐੱਫ. , ਜਰਮਨਜੀਤ ਸਿੰਘ ਸੂਬਾ ਪ੍ਰਧਾਨ ਡੀ. ਐੱਮ.ਐੱਫ , ਅਸ਼ਵਨੀ ਅਵਸਥੀ ਵਿੱਤ ਸਕੱਤਰ ਡੀ. ਟੀ.ਐੱਫ ਪੰਜਾਬ , ਰਜੇਸ਼ ਪਰਾਸ਼ਰ, ਹਰਿੰਦਰ ਸਿੰਘ ਪਟਿਆਲਾ, ਗੁਰਪ੍ਰੀਤ ਨਾਭਾ ਨੇ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਗਗਨਦੀਪ ਕੱਕੜ, ਰਿੰਪਲ ਸਿੰਘ , ਜਸਵਿੰਦਰ ਸਿੰਘ ਝਬਾਲ, ਬਲਰਾਜ ਸਿੰਘ,ਤਰਸੇਮ ਸਿੰਘ ਲਾਲੂ ਘੁੰਮਣ, ਮਨਪ੍ਰੀਤ ਮਾਨੋਚਾਹਲ , ਰਾਖੀ ਮਾਨੋਚਾਹਲ, ਗੁਰਪ੍ਰੀਤ ਭੂਰੇ ਗਿੱਲ, ਦੀਪਕ ਸ਼ਾਹਬਾਜ਼ਪੁਰ, ਬਲਵਿੰਦਰ ਸਿੰਘ, ਜਸਕੀਰਤ ਸਿੰਘ, ਗੁਰਪ੍ਰੀਤ ਚੋਪੜਾ, ਭੁਪਿੰਦਰ ਸਿੰਘ ਨਾਗੀ , ਸਰਬਜੀਤ ਸਿੰਘ , ਕੁਲਵਿੰਦਰ ਸਿੰਘ , ਖੁਸ਼ਵਿੰਦਰ ਸਿੰਘ , ਇੰਦਰਬੀਰ ਲਾਡੀ ਪਿਸ਼ਦੀਪ ਸਿੰਘ , ਗੁਰਪ੍ਰੀਤ ਸਿੰਘ ਹੈਡ , ਕਰਨ ਸਿੰਘ ਆਦਿ ਸ਼ਾਮਲ ਹੋਏ ।

Share this News