ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਗਿੱਲ ਵੱਲੋਂ ਰਲੇਵੀਂ ਖੇਤੀ ਦਾ ਨਰੀਖਣ

4675315
Total views : 5506863

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਸਰਕਲ ਵਡਾਲਾ ਭਿੱਟੇਵੱਡ  ਬਲਾਕ ਵੇਰਕਾ ਵਿਖੇ ਸ: ਗੁਰਵਿੰਦਰ ਸਿੰਘ ਦੇ ਖੇਤਾਂ ਵਿਚ ਅਤੇ ਸਰਕਲ ਮੂਧਲ ਦੇ ਸੋਹੀਆਂ ਖ਼ੁਰਦ ਦੇ ਮਨਦੀਪ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ।
ਇਸ ਮੌਕੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਦੇ ਨਾਲ  ਏ. ਓ ਡਾ  ਸੁਖਰਾਜਬੀਰ ਸਿੰਘ ਗਿੱਲ, ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ , ਸ ਹਰਜੀਤ ਸਿੰਘ,ਸ ਹਰਗੁਰਨਾਹਦ ਸਿੰਘ,ਬੀ .ਟੀ .ਐਮ ਮੈਡਮ ਰਜਨੀ, ਸਬ ਇੰਸਪੈਕਟਰ ਗੁਰਦੇਵ ਸਿੰਘ,ਸਬ ਇੰਸਪੈਕਟਰ ਸੰਦੀਪ ਕੁਮਾਰ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ। ਉਪਰੋਕਤ ਅਧਿਕਾਰੀਆਂ ਨੇ ਕਿਸਾਨ ਦੇ ਖੇਤ ਦਾ ਦੌਰਾ ਕਰਦਿਆਂ ਕਿਹਾ ਕਿ ਜੋ ਮਟਰਾਂ ਅਤੇ  ਅਤੇ ਸਰੌਂ ਦੀ ਰਲੇਵੀਂ ਖੇਤੀ ਕਰਦਾ ਹੈ,ਕਿਸਾਨ ਦੇ ਦੱਸਣ ਮੁਤਾਬਿਕ ਮਟਰਾਂ ਦੀ ਬਿਜਾਈ ਕਰਨ ਉਪਰੰਤ ਦੂਜਾ ਪਾਣੀ ਲਗਾਉਣ ਵੇਲੇ ਉਹ ਇਕ ਕਿਲੋ ਸਰੌਂ ਦੇ ਬੀਜ ਦਾ ਛੱਟਾ ਮਟਰਾਂ ਦੀ ਖੜ੍ਹੀ ਫ਼ਸਲ ਵਿੱਚ ਦੇ ਦਿੰਦਾ ਹੈ ,ਇਸ ਨਾਲ ਸਰੌਂ ਦੀ ਬਿਜਾਈ ਵੀ ਠੀਕ ਸਮੇਂ ਤੇ ਹੋ ਜਾਂਦੀ ਹੈ ਅਤੇ ਮਟਰਾਂ ਦੀ ਖੇਤੀ ਤੇ ਵੀ ਇਸ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਇਸ ਉਪਰੰਤ ਉਹ ਚੌਥੀ ਫਸਲ ਮੱਕੀ ਦੀ ਵੀ ਸਾਈਲਜ ਵਾਸਤੇ ਸਹੀ ਸਮੇਂ ਤੇ ਬੀਜ ਲੈਂਦਾ ਹੈ।
Share this News