ਜੱਗੂ ਭਗਵਾਨਪੁਰੀਆਂ ਦੇ ਨਾਮ ‘ਤੇ ਗੁਰਦੀਪ ਭਲਵਾਨ ਕਤਲ ਕੇਸ ‘ਚ ਗਵਾਹੀ ਨਾ ਦੇਣ ਲਈ ਗਵਾਹਾਂ ਨੇ ਉਨਾਂ ਨੂੰ ਧਮਕਾਉਣ ਦੇ ਲਗਾਏ ਦੋਸ਼

4674251
Total views : 5505314

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸਾਲ 2018 ਵਿੱਚ ਕਤਲ ਕਰ ਦਿੱਤੇ ਗਏ ਕੌਸਲਰ ਗੁਰਦੀਪ ਸਿੰਘ ਭਲਵਾਨ ਦੇ ਭਰਾ ਸੁਖਬੀਰ ਸਿੰਘ ਸੋਨੂੰ ਪਹਿਲਵਾਨ ਜੋ ਇਸ ਕਤਲ ਕੇਸ ਵਿੱਚ ਗਵਾਹ ਹੈ,ਵਲੋ ਅਯੋਜਿਤ ਕੀਤੇ ਗਏ ਇਕ ਪੱਤਰਕਾਰ ਸੰਮੇਲਨ ‘ਚ ਜੱਗੂ ਭਲਵਾਨ ਪੁਰੀਆ ਦੇ ਆਦਮੀਆਂ ਵਲੋ ਉਸ ਨੂੰ ਗਵਾਹੀ ਨਾ ਦੇਣ ਲਈ ਧਮਕਾਉਣ ਦੇ ਦੋਸ਼ ਲਗਾਂਉਦਿਆ  ਦੱਸਿਆ ਕਿ ਬੀਤੇ ਦਿਨ ਉਸ ਨੂੰ ਵਟਸਅੱਪ ਕਾਲਾਂ ਰਾਹੀ ਗਵਾਹੀ ਨਾ ਦੇਣ ਲਈ ਧਮਕਾਇਆ ਜਾ ਰਿਹਾ ਹੈ ਜੋ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆਂ , ਸਾਰਜ ਮਿੰਟੂ, ਬੌਬੀ ਮਲਹੋਤਰਾ ਅਤੇ ਅਰੁਨ ਸੂਰੀ ਦੇ ਆਦਮੀ ਦੱਸਕੇ ਰਹੇ ਹਨ।

ਕਿ ਉਹ ਗਵਾਹੀ ਨਾ ਦੇਣ ਜਾਏ ਨਹੀ ਤਾਂ ਬੁਰੇ ਨਤੀਜੇ ਨਿਕਲਣਗੇ ਜਦੋਕਿ ਉਨਾਂ ਵਲੋ ਉਸ ਨੂੰ ਅਤੇ ਉਸ ਦੇ ਬੱਚਿਆ ਨੂੰ ਵੀ ਜਾਨੋ ਮਾਰਨ ਦੀ ਧਮਕੀਆਂ ਦਿੱਤੀਆ ਜਾ ਰਹੀਆ ਹਨ।ਸੋਨੂੰ ਪਹਿਲਵਾਨ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਕਿਹਾ ਕਿ ਉਸ ਦੀ ਸਰੁੱਖਿਆ ਲਈ ਸਰਕਾਰ ਵਲੋ ਦਿੱਤੇ ਗੰਨਮੈਨ ਵੀ ਮੌਜੂਦਾ ਸਰਕਾਰ ਨੇ ਵਾਪਿਸ ਲੈ ਲਏ ਹਨ।ਇਸ ਤਰਾਂ ਹੀ ਇਸ ਪੱਤਰਕਾਰ ਸੰਮੇਲਨ ਨੇ ਦੀਪਕ ਕਬਾੜੀਆਂ ਨੇ ਵੀ ਦੋਸ਼ ਲਗਾਇਆ ਕਿ ਉਸ ਦੇ ਭਰਾ ਹਰੀਆਂ ਜਿਸ ਨੂੰ ਸਾਲ 2016 ਵਿੱਚ ਪੁਲਿਸ ਥਾਂਣੇ ‘ਬੀ’ ਡਵੀਜਨ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ ਉਸ ਮਾਮਲੇ ਵਿੱਚ ਗਵਾਹੀ ਨਾ ਦੇਣ ਲਈ ਧਮਕਾਇਆ ਜਾ ਰਿਹਾ ਹੈ।ਇਸ ਸਮੇ ਚੰਨਪ੍ਰੀਤ ਸਿੰਘ, ਨਵਜੋਤ ਸਿੰਘ ਵੀ ਹਾਜਰ ਸਨ।

Share this News