Total views : 5505613
Total views : 5505613
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਵੱਲੋਂ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੈਨਸ਼ਨ ਡੇ ਮਨਾਇਆ ਗਿਆ, ਜਿਸ ਵਿੱਚ ਹਰਭਜਨ ਸਿੰਘ ਝੰਜੋਟੀ,ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਹਰਮੋਹਿੰਦਰ ਸਿੰਘ ਸਕੱਤਰ, ਰੇਸ਼ਮ ਸਿੰਘ ਵਿੱਤ ਸਕੱਤਰ, ਨਿਸ਼ਾਨ ਸਿੰਘ ਸਹਾਇਕ ਵਿੱਤ ਸਕੱਤਰ, ਕੁਲਦੀਪ ਕੁਮਾਰ ਵੱਲੋਂ ਪੈਨਸ਼ਨ ਡੇ ਬਾਰੇ ਵਿਚਾਰ ਰੱਖੇ ।
ਹਾਜ਼ਰ ਸਾਥੀਆ ਵੱਲੋਂ ਸਰਕਾਰ ਦੇ ਮਾੜੇ ਰਵੱਈਏ ਦੀ ਨਿੰਦਿਆ ਕੀਤੀ ਕਿ ਜੇਕਰ ਸਰਕਾਰ ਵੱਲੋਂ ਪੇ-ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨਰਜ ਦਾ ਬਕਾਇਆ ਨਹੀ ਦਿੱਤਾ ਤਾਂ ਸਟੇਟ ਕਨਵੀਨਰਜ ਵੱਲੋਂ ਆਏ ਅਦੇਸ਼ ਦੀ ਪਾਲਣਾ ਕਰਨ ਲਈ ਤਿਆਰ ਰਹਿਣ ਦਾ ਪੈਨਸ਼ਨਰਜ ਨੂੰ ਸੁਨੇਹਾ ਦਿਤਾ ਗਿਆ ।