ਐਡਵੋਕੇਟ ਪ੍ਰਦੀਪ ਕੁਮਾਰ ਸੈਣੀ ਜਿਲਾ ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੇ ਬਣੇ ਪ੍ਰਧਾਨ

4674752
Total views : 5506043

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਪੰਜਾਬ ਦੀ ਵਕਾਰੀ ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਸੀਨੀਅਰ ਐਡਵੋਕੇਟ ਸ੍ਰੀ ਪ੍ਰਦੀਪ ਕੁਮਾਰ ਸੈਣੀ ਮੌਜੂਦਾ ਪ੍ਰਧਾਨ ਐਡਵੋਕੇਟ ਵਿਪਨ ਕੁਮਾਰ ਢੰਡ ਨੂੰ ਹਰਾਕੇ ਚੋਣ ਜਿੱਤ ਗਏ ਹਨ। ਦੇਰ ਰਾਤ ਘੋਸ਼ਿਤ ਕੀਤੇ ਨਤੀਜਿਆ ਅਨੁਸਾਰ

ਐਡਵੋਕੇਟ ਪ੍ਰਦੀਪ ਕੁਮਾਰ ਸੈਣੀ -ਪ੍ਰਧਾਨ, ਐਡਵੋਕੇਟ ਸਹਿਲ ਸ਼ਰਮਾਂ-ਮੀਤ ਪ੍ਰਧਾਨ, ਸ਼ੈਕਟਰੀ-ਐਡਵੋਕੇਟ ਸਨਪ੍ਰੀਤ ਸਿੰਘ ਮਾਨ, ਜਾਇੰਟ ਸੈਕਟਰੀ-ਐਡਵੋਕੇਟ ਰਾਹੁਲ ਸੇਠੀ, ਐਡਵੋਕੇਟ ਪਲਵਿੰਦਰ ਸਿੰਘ ਪ੍ਰਿੰਸ -ਖਜਾਨਚੀ ਚੁਣੇ ਗਏ ਹਨ। ਜਦੋਕਿ ਕਾਰਜਕਰਨੀ ਕਮੇਟੀ ਦੇ ਚੁਣੇ ਗਏ ਮੈਬਰਾਂ ਵਿੱਚ ਐਡਵੋਕੇਟ ਰਾਹੁਲ ਸ਼ਰਮਾਂ, ਐਡਵੋਕੇਟ ਅਮਨਦੀਪ ਸ਼ਰਮਾਂ, ਐਡਵੋਕੇਟ ਰਾਕੇਸ਼ ਕੁਮਾਰ ਸ਼ਰਮਾਂ,

ਐਡਵੋਕੇਟ ਸੌਰਵ ਸ਼ਰਮਾਂ, ਐਡਵੋਕੇਟ ਪ੍ਰੀਤਪਾਲ ਸਿੰਘ ਸਹੋਤਾ , ਐਡਵੋਕੇਟ ਕਪਲ ਸ਼ਰਮਾਂ, ਅਨੀਤਾ ਰਾਣੀ, ਐਡਵੋਕੇਟ ਅਰਪਤਾ ਸ਼ਰਮਾਂ, ਐਡਵੋਕੇਟ ਰਣਜੀਤ ਸਿੰਘ ਚਾਹਲ ਸ਼ਾਮਿਲ ਹਨ।

ਵੋਟਰਾਂ ਤੇ ਸਪੋਟਰਾਂ ਦਾ ਸਦਾ ਰਿਣੀ ਰਹਾਗਾਂ-ਐਡਵੋਕੇਟ  ਪ੍ਰਦੀਪ ਸੈਣੀ

ਜਿੱਤਣ ਉਪਰੰਤ ਐਡਵੋਕੇਟ ਸ੍ਰੀ ਪ੍ਰਦੀਪ ਸੈਣੀ ਨੇ ਆਪਣੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦਿਆ ਕਿਹਾ ਉਨਾਂ ਦਾ ਰੋਮ ਰੋਮ ਸਾਥ ਦੇਣ ਵਾਲੇ ਸਾਰੇ ਵਕੀਲ ਭਾਈਚਾਰੇ ਦਾ ਸਦਾ ਰਿਣੀ ਰਹੇਗਾ, ਅਤੇ ਚੁਣੇ ਗਏ ਸਾਥੀ ਅਹੁਦੇਦਾਰਾਂ ਦੇ ਸਹਿਯੋਗ ਨਾਲ ਮਿਲਕੇ ਕਚਿਹਰੀ ਕੰਪਲੈਕਸ ਵਿੱਚ ਵਕੀਲ ਭਾਈਚਾਰੇ ਲਈ ਲੋੜੀਦੀਆਂ ਸਾਰੀਆਂ ਬਨਿਆਦੀ ਸਹੂਲਤਾਂ ਜਿਥੇ ਉਪਲਭਦ ਕਰਾਉਣਗੇ ਉਥੇ ਚੈਬਰਾਂ ਤੋ ਵਾਂਝੇ ਵਕੀਲਾਂ ਨੂੰ ਚੈਬਰ ਮਹੁਾਈਆਂ ਕਰਾਉਣ ਨੂੰ ਪਹਿਲ ਦੇਣਗੇ।

Share this News