ਥਾਣਾ ਮੋਹਕਮਪੁਰਾ ਦੀ ਪੁਲਿਸ ਵੱਲੋਂ 4 ਪਿਸਟਲ (ਦੇਸੀ), 9 ਕਾਰਤੂਸ, 1 ਸਵਿਫਟ ਕਾਰ ਸਮੇਤ 4 ਕਾਬੂ

4674693
Total views : 5505926

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸ੍ਰੀ ਜਸਕਰਨ ਸਿੰਘ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ,ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀਆਂ ਹਦਾਇਤਾਂ ਪਰ ਸ਼੍ਰੀ ਅਭਿਮੰਨਿਊ ਰਾਣਾਆਈ.ਪੀ.ਐਸ ਏ ਡੀ ਸੀ ਪੀ ਸਿਟੀ-03 ਦੀ ਯੋਗ ਅਗਵਾਹੀ ਹੇਠ, ਸ਼੍ਰੀ ਸੁੱਖਪਾਲ ਸਿੰਘ ਪੀ.ਪੀ.ਐਸ, ਏ.ਸੀ.ਪੀ, ਸਥਾਨਿਕ, ਅੰਮ੍ਰਿਤਸਰ ਸ਼ਹਿਰ ਅਤੇ ਇੰਸਪੈਕਟਰ ਬਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਰਣਜੀਤ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਗਸਤ ਦੋਰਾਨ ਨੇੜੇ ਬਾਗ ਚੌਂਕ ਸਨਸਿਟੀ ਪਾਰਕ ਵਹੀਕਲਾਂ ਦੀ ਚੈੱਕਿੰਗ ਕਰ ਰਹੇ ਕਿ ਇੱਕ ਕਾਰ ਸਵਿਫਟ ਡਜਾਇਰ ਰੰਗ ਚਿੱਟਾ ਬਿਨਾ ਨੰਬਰੀ ਜੋ ਵੇਰਕਾ ਸਾਇਡ ਤੋਂ ਆਉਂਦੀ ਦਿਖਾਈ ਦਿੱਤੀ ਜਿਸਨੂੰ ਪੁਲਿਸ ਪਾਰਟੀ ਨੇ ਟਾਰਚ ਦੀ ਲਾਇਟ ਜਗ੍ਹਾ ਕੇ ਰੁਕਣ ਦਾ ਇਸ਼ਾਰਾ ਕੀਤਾ।ਕਾਰ ਵਿੱਚ ਬੈਠੇ ਚਾਰਾਂ ਨੌਜਵਾਨਾਂ ਨੂੰ ਸਾਥੀ ਕਰਮਚਾਰੀਆਂ ਵੱਲੋਂ ਇਕੱਲੇ ਇਕੱਲੇ ਨੂੰ ਜੱਫਾ ਮਾਰ ਕੇ ਨਾਮ ਪਤਾ ਪੁੱਛਿਆ ਜੋ ਕਾਰ ਚਲਾਉਣ ਵਾਲੇ ਨੌਜਵਾਨ ਨੇ ਆਪਣਾ ਨਾਮ ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਸੇਵਾ ਸਿੰਘ ਵਾਸੀ ਚੜ੍ਹਦੀ ਪੱਤੀ ਬਲੇਅਰ ਰੋਡ ਨੇੜੇ ਨਾਨਕ ਦੀ ਕੁਟੀਆ ਭਿੱਖੀਵਿੰਡ, ਤਰਨ ਤਾਰਨ ਦੱਸਿਆ, ਜਿਸਦੀ ਤਲਾਸ਼ੀ ਕਰਨ ਤੇ ਉਸਦੀ ਡੱਬ ਵਿੱਚੋਂ ਇੱਕ ਦੇਸੀ ਪਿਸਤੌਲ ਸਮੇਤ ਇੱਕ ਮੈਗਜੀਨ ਅਤੇ 02 ਰੌਂਦ 32 ਬੋਰ ਜਿੰਦਾ ਬ੍ਰਾਮਦ ਹੋਏ।

ਚਾਰੇ ਦੋਸ਼ੀ ਗੈਗਸਟਰ ਲਖਵੀਰ ਸਿੰਘ ਉਰਫ ਲੰਡਾ ਵਾਸੀ ਹਰੀਕੇ ਦੇ ਹਨ ਸਾਥੀ

ਨਾਲ ਵਾਲੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਅਰਮਾਨਦੀਪ ਸਿੰਘ ਉਰਫ ਲੱਖਾ ਪੁੱਤਰ ਉਪਕਾਰ ਸਿੰਘ ਵਾਸੀ ਪੱਤੀ ਵਧਾਈ ਕੀ ਨੇੜੇ ਗੁਰਦੁਆਰਾ ਗੁਰੂ ਕੇ ਬਾਗ ਭਿੱਖੀਵਿੰਡ ਤਰਨ ਤਾਰਨ ਦੱਸਿਆ ਜਿਸਦੀ ਤਲਾਸ਼ੀ ਕਰਨ ਤੇ ਉਸਦੀ ਡੁੱਬ ਵਿੱਚੋਂ ਇੱਕ ਦੇਸੀ ਪਿਸਤੌਲ ਸਮੇਤ ਇੱਕ ਖਾਲੀ ਮੈਗਜੀਨ ਬ੍ਰਾਮਦ ਹੋਇਆ। ਕਾਰ ਦੀ ਪਿਛਲੀ ਸੀਟ ਪਰ ਬੈਠੇ ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਲਖਵਿੰਦਰ ਸਿੰਘ ਵਾਸੀ ਪੱਤੀ ਵਧਾਈ ਕੀ ਬਲੇਅਰ ਰੋਡ ਤੋਂ ਪੱਤੀ ਵਧਾਈ ਦੀ ਭਿੱਖੀਵਿੰਡ ਤਰਨਤਾਰਨ ਦੱਸਿਆ ਜਿਸਦੀ ਤਲਾਸ਼ੀ ਕਰਨ ਤੇ ਇਸਦੇ ਡੱਬ੍ਹ ਵਿੱਚੋਂ ਇੱਕ ਦੇਸੀ ਪਿਸਤੌਲ ਸਮੇਤ ਇੱਕ ਮੈਗਜੀਨ ਅਤੇ 03 ਰੌਂਦ 32 ਬੋਰ ਜਿੰਦਾ ਬ੍ਰਾਮਦ ਹੋਏ। ਪਿੱਛਲੀ ਸੀਟ ਤੇ ਬੈਠੇ ਚੌਥੇ ਨੌਜਵਾਨ ਨੇ ਆਪਣਾ ਨਾਮ ਗੁਰਲਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਬੈਂਕਾ ਭਿੱਖੀਵਿੰਡ, ਤਰਨ ਤਾਰਨ ਦੱਸਿਆ ਜਿਸਦੀ ਤਲਾਸ਼ੀ ਕਰਨ ਤੇ ਉਸਦੀ ਡੱਬ ਵਿੱਚੋਂ ਇੱਕ ਪਿਸਤੌਲ ਦੇਸੀ ਸਮੇਤ ਇੱਕ ਮੈਗਜੀਨ ਅਤੇ 04 ਰੌਂਦ 32 ਬੋਰ ਜਿੰਦਾ ਬ੍ਰਾਮਦ ਹੋਏ।
ਮੁਢਲੀ ਤਫਤੀਸ਼ ਦੋਰਾਨ ਇਹ ਪਾਇਆ ਗਿਆ ਕਿ ਗੁਰਲਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਭਿੱਖੀਵਿੰਡ ਨੇ ਇਹ ਚਾਰੇ ਪਿਸਟਲ ਅਕਾਸ਼ਦੀਪ ਸਿੰਘ ਪੁੱਤਰ ਸਿੰਘ ਵਾਸੀ ਪਿੰਡ ਨਾਗ ਕਲਾਂ ਥਾਣਾ ਮਜੀਠਾ ਅੰਮ੍ਰਿਤਸਰ ਜੋ ਮੁਕੱਦਮਾ ਨੰਬਰ 13/19 ਥਾਣਾ SSOC ਅੰਮ੍ਰਿਤਸਰ, ਜੇਲ੍ਹ ਫਰੀਦਕੋਟ ਵਿਖੇ ਬੰਦ ਹੈ,ਦੇ ਰਾਹੀ ਕਿਸੇ ਹੋਰ ਤੋ ਖ੍ਰੀਦ ਕੀਤੇ ਹਨ ਤੇ ਇਹੇ ਚਾਰੇ ਦੋਸ਼ੀ ਗੈਗਸਟਰ ਲਖਵੀਰ ਸਿੰਘ ਉਰਫ ਲੰਡਾ ਵਾਸੀ ਹਰੀਕੇ ਦੇ ਸਾਥੀ ਹਨ। ਜਿੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਤਫਤੀਸ਼ ਕਰਕੇ ਪੁੱਛਗਿਛ ਕੀਤੀ ਇਹਨਾਂ ਪਿਸਟਲਾ ਨਾਲ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

Share this News