ਬਟਾਲਾ ਪੁਲਿਸ ਨੇ ਨਜਾਇਜ਼ ਹਥਿਆਰਾਂ ਅਤੇ ਅਸਲੇ ਸਮੇਤ ਖਤਰਨਾਕ ਅਪਰਾਧੀ ਕੀਤਾ ਕਾਬੂ

4674324
Total views : 5505419

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਬਟਾਲਾ/ਰਣਜੀਤ ਸਿੰਘ ਰਾਣਾਨੇਸ਼ਟਾ
ਸੀਨੀਅਰ ਕਪਤਾਨ ਪੁਲਿਸ,ਬਟਾਲਾ ਸ੍ਰੀ ਸਤਿੰਦਰ ਸਿੰਘ,ਆਈ.ਪੀ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜੇਰ ਨਿਗਰਾਨੀ ਸ੍ਰੀ ਗੁਰਪ੍ਰੀਤ ਸਿੰਘ,ਪੀ.ਪੀ.ਐੱਸ.ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਬਟਾਲਾ, ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਇੰਚਾਰਜ ਸੀ.ਆਈ.ਏ ਬਟਾਲਾ ਦੀ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੌਰਾਨ ਦੋਸ਼ੀ ਜਸਵਿੰਦਰ ਸਿੰਘ ਉਰਫ ਸੋਨਾ ਪੁੱਤਰ ਸਰਦੂਲ ਸਿੰਘ ਵਾਸੀ ਠੇਠਰਕੇ ਥਾਣਾ ਡੇਰਾ ਬਾਬਾ ਨਾਨਕ ਨੂੰ ਮੁਖਬਰ ਖਾਸ ਦੀ ਇਤਲਾਹ ਪਰ ਨਜਾਇਜ਼ ਪਿਸਟਲ 32 ਬੋਰ ਸਮੇਤ ਮੈਗਜ਼ੀਨ ਲੋਡਡ 8 ਰੌਦ ਕਿਲਾ ਲਾਲ ਏਰੀਆ ਤੋ ਕਾਬੂ ਕਰਕੇ ਦੌਰਾਨੇ ਤਫਤੀਸ਼ ਇਸ ਦੀ ਨਿਸ਼ਾਨਦੇਹੀ ਪਰ ਇੱਕ ਹੋਰ 315 ਬੋਰ ਦੇਸੀ ਕੱਟਾ ਸਮੇਤ 2 ਰੌਦ ਬ੍ਰਾਮਦ ਕੀਤਾ ਗਿਆ ਹੈ ।
      ਐਸ ਪੀ ਗੁਰਪ੍ਰੀਤ ਸਿੰਘ ਵਲੋਂ ਕੀਤੀ ਗਈ ਪਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਦਿਨੀਂ ਮੁਕਦਮਾ ਨੰਬਰ 124 ਮਿਤੀ 08-10-22 ਜੁਰਮ 307,IPC 25-54-59 A. ACT ਥਾਣਾ ਰੰਗੜ ਨੰਗਲ ਵਿੱਚ ਪਿਛਲੇ ਦਿਨੀਂ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ ਸਟਰ ਰਣਜੋਧ ਸਿੰਘ ਉਰਫ ਬੱਬਲੂ ਨੂੰ ਇਸ ਦੋਸ਼ੀ ਵੱਲੋ ( ਐਮਨੀਸ਼ਨ ) ਗੋਲੀ ਸਿੱਕਾ ਦਿੱਤਾ ਜਾਂਦਾ ਸੀ ਦੋਸ਼ੀ ਦੇ ਖਿਲਾਫ ਏ.ਐੱਸ.ਆਈ ਗੁਰਦੀਪ ਸਿੰਘ ਵੱਲੋਂ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ,ਤਫਤੀਸ਼ ਮੁਕੱਦਮਾ ਜਾਰੀ ਹੈ।
Share this News