ਇਲਾਕੇ ਭਰ ਦੇ ਜੋਤਸ਼ੀਆਂ ਵਿਚੋਂ ਕੋਈ ਵੀ ਤਰਕਸ਼ੀਲ ਸੁਸਾਇਟੀ ਦੀ ਚਣੌਤੀ ਸਵੀਕਾਰ ਕਰਨ ਨਹੀਂ ਪਹੁੰਚਿਆ ਜੋਤਸ਼ੀ

4675341
Total views : 5506902

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਤਰਸੇਮ ਸਿੰਘ ਲਾਲੂ ਘੁੰਮਣ

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਤਰਨਤਾਰਨ ਵਲੋਂ ਮਾਝਾ ਜੋਨ ਦੇ ਸਹਿਯੋਗ ਨਾਲ ਰੋਡਵੇਜ਼ ਯੂਨੀਅਨ ਦਫ਼ਤਰ, ਨੇੜੇ ਬੱਸ ਸਟੈਂਡ ਤਰਨਤਾਰਨ ਵਿਖੇ ਜੋਤਿਸ਼ ਗ਼ੈਰ ਵਿਗਿਆਨਕ ਕਿਵੇਂ ਵਿਸੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਸੈਮੀਨਾਰ ਦੇ ਮੁੱਖ ਵਕਤਾ ਮਾਸਟਰ ਸੁਰਜੀਤ ਸਿੰਘ ਦੌਧਰ,ਜੋਨ ਮੁੱਖੀ ਰਜਵੰਤ ਬਾਗੜੀਆਂ,ਜੋਨ ਆਗੂ ਸੰਦੀਪ ਧਾਰੀਵਾਲ ਭੋਜਾ, ਤਰਲੋਚਨ ਸਿੰਘ ਗੁਰਦਾਸਪੁਰ, ਮਾਸਟਰ ਤਸਵੀਰ ਸਿੰਘ ਤਰਨਤਾਰਨ ਨੇ ਕੀਤੀ। ਜੋਤਿਸ਼ ਵਿਸੇ ਤੇ ਮਾਹਿਰ ਮਾਸਟਰ ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਜੋਤਿਸ਼ ਝੂਠ, ਤੀਰ ਤੁੱਕਾ ਹੈ ਅਤੇ ਪੂਰੀ ਤਰ੍ਹਾਂ ਗ਼ੈਰ ਵਿਗਿਆਨਕ ਹੈ, ਉਨ੍ਹਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦੀ ਚਣੌਤੀ ਸਵੀਕਾਰ ਕਰਨ ਲਈ ਇਲਾਕੇ ਭਰ ਵਿਚੋਂ ਕੋਈ ਵੀ ਜੋਤਸ਼ੀ ਇਸ ਸੈਮੀਨਾਰ ਮੌਕੇ ਨਹੀਂ ਪਹੁੰਚਿਆ ,ਜਦਕਿ ਪ੍ਰੈਸ ਰਾਹੀਂ ਖੁਲੀ ਚਣੌਤੀ ਦਿਤੀ ਗੲੀ ਸੀ, ਜਿਸਤੋਂ ਸਾਬਤ ਹੁੰਦਾ ਕਿ ਜੋਤਸ਼ੀ ਰਾਹੂ ਕੇਤੂ,ਮੰਗਲੀਕ ਤੇ ਜਨਮ ਕੁੰਡਲੀ ਦੇ ਨਾਂ ਤੇ ਲੋਕਾਂ ਨੂੰ ਬੁੱਧੂ ਬਣਾ ਕੇ ਲੁਟ ਦੀਆਂ ਦੁਕਾਨਦਾਰੀਆਂ ਚਲਾ ਰਹੇ ਹਨ।

ਜੋਤਿਸ਼ ਗ਼ੈਰ ਵਿਗਿਆਨਕ ਕਿਵੇਂ ਵਿਸ਼ੇ ਤੇ ਸੈਮੀਨਾਰ ਆਯੋਜਿਤ

ਉਨ੍ਹਾਂ ਕਿਹਾ ਕਿ ਕਿ੍ਕਟ ਵਲਡ ਕੱਪ ਦੇ ਸੈਮੀਫਾਈਨਲ ਮੌਕੇ ਗਿਆਰਾਂ ਜੋਤਸ਼ੀਆਂ ਦੇ ਇਕ ਪੈਨਲ ਨੇ ਇਕ ਟੀ ਵੀ ਚੈਨਲ ਉਪਰ ਸਾਰੇ ਭਾਰਤੀ ਖਿਡਾਰੀਆਂ ਦੀ ਜਨਮ ਕੁੰਡਲੀ ਤੇ ਟੇਵੇ ਮਿਲਾ ਕੇ ਭਾਰਤੀ ਟੀਮ ਦੇ ਇਕਤਰਫਾ ਜਿਤ ਦੀ ਭਵਿੱਖਬਾਣੀ ਕੀਤੀ ਸੀ,ਜਿਸ ਵਿਚ ਭਾਰਤੀ ਟੀਮ ਬੁਰੀ ਤਰ੍ਹਾਂ ਹਾਰੀ ,ਨੇ ਵੀ ਜੋਤਿਸ਼ ਦਾ ਚੰਗਾ ਜਲੂਸ ਕੱਢਿਆ।ਇਸ ਮੌਕੇ ਜੋਨ ਮੁੱਖੀ ਰਜਵੰਤ ਬਾਗੜੀਆਂ, ਸੰਦੀਪ ਧਾਰੀਵਾਲ ਭੋਜਾ, ਮੁਖਤਾਰ ਗੋਪਾਲਪੁਰ, ਤਰਲੋਚਨ ਸਿੰਘ ਗੁਰਦਾਸਪੁਰ, ਮਾਸਟਰ ਤਸਵੀਰ ਸਿੰਘ, ਨਰਿੰਦਰ ਸੇਖਚੱਕ ਨੇ ਆਮ ਜਨਤਾ ਨੂੰ ਪਾਖੰਡੀ ਸਾਧਾਂ ਸੰਤਾਂ, ਤਾਂਤਰਿਕਾਂ ਤੇ ਜੋਤਸ਼ੀਆਂ ਦੇ ਚੱਕਰਵਿਊ ਵਿਚੋਂ ਨਿਕਲਣ ਲਈ ਹਰ ਗੱਲ ਨੂੰ ਤਰਕ ਦੀ ਕਸੌਟੀ ਤੇ ਪਰਖਣ ਤੋਂ ਬਾਅਦ ਹੀ ਮੰਨਣ ਦੀ ਅਪੀਲ ਕੀਤੀ।ਇਸ ਮੌਕੇ ਸੁਮੀਤ ਸਿੰਘ ਅੰਮ੍ਰਿਤਸਰ, ਹਰਪ੍ਰੀਤ ਮੀਆਂਵਿੰਡ, ਮਨਜੀਤ ਸਿੰਘ ਬਾਸਰਕੇ, ਜਸਬੀਰ ਖਿਲਚੀਆਂ, ਸੁਖਵਿੰਦਰ ਖਾਰਾ, ਡਾਕਟਰ ਸੁਖਦੇਵ ਸਿੰਘ ਲਹੁਕਾ, ਗੁਰਸੇਵਕ ਸਿੰਘ ਨਿਊਜ਼ੀਲੈਂਡ, ਕੈਪਟਨ ਸਿੰਘ ਮਾਨਾਂਵਾਲਾ, ਅਜਮੇਰ ਸਿੰਘ ਮੁਲਾਜ਼ਮ ਆਗੂ, ਕਾਮਰੇਡ ਅੰਮ੍ਰਿਤਪਾਲ ਸਿੰਘ,ਹਰਨੰਦ ਸਿੰਘ ਬੱਲਿਆਂਵਾਲਾ,ਸਤਰਪਾਲ ਸਿੰਘ, ਗੁਰਬਖਸ਼ ਸਿੰਘ ਭਿੱਖੀਵਿੰਡ, ਅਵਤਾਰ ਸਿੰਘ ਚੋਹਲਾ, ਅਮਰਜੀਤ ਬਾਈ , ਅਸ਼ਵਨੀ ਕੁਮਾਰ, ਸੁਰਜੀਤ ਸਿੰਘ ਲੁਧੜ, ਬਲਬੀਰ ਸਿੰਘ ਚੋ੍ਹਲਾ, ਗੁਰਪ੍ਰੀਤ ਲੁੱਧੜ, ਮਾਸਟਰ ਕਰਮ ਸਿੰਘ, ਗੁਰਪ੍ਰੀਤ ਗੰਡੀਵਿੰਡ,ਜਸਬੀਰ ਸਿੰਘ ਤਰਸੇਮ ਸਿੰਘ ਲਾਲੂ ਘੁੰਮਣ ਖੰਡੂਰ,ਅਮਨਦੀਪ ਗੱਗੋਮਾਹਲ, ਰਣਜੀਤ ਕੌਰ,ਅਨੂਬਾਲਾ ਆਦਿ ਸਮੇਤ ਵੱਖ-ਵੱਖ ਇਕਾਈਆਂ ਦੇ ਮੈਂਬਰ ਹਾਜ਼ਰ ਸਨ।ਸਟੇਜ ਦੀ ਸੰਚਾਲਨਾ ਨਰਿੰਦਰ ਸੇਖਚੱਕ ਨੇ ਬਾਖੂਬੀ ਨਿਭਾਈ।

Share this News