





Total views : 5596779








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫਾਜਿਲਕਾ/ਬਾਰਡਰ ਨਿਊਜ ਸਰਵਿਸ
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਅਬੋਹਰ ਸੈਕਟਰ ਵਿਚ ਬੀ.ਐੱਸ.ਐੱਫ. ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਬੀ.ਐੱਸ.ਐੱਫ. ਨੂੰ ਕੌਮਾਂਤਰੀ ਸਰਹੱਦ ਨੇੜਿਓਂ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ। ਅਬੋਹਰ ਸੈਕਟਰ ਦੀ ਚੋਕੀ ਸ਼ਮਸ਼ਕੇ ਨੇੜਿਓਂ ਇਹ ਹਥਿਆਰ ਬਰਾਮਦ ਹੋਏ ਹਨ।
ਦੱਸਿਆ ਜਾ ਰਿਹਾ ਕਿ ਬੀ.ਐੱਸ.ਐੱਫ. ਨੂੰ ਇਹ ਖੇਪ ਜ਼ਮੀਨ ‘ਚ ਦਬੀ ਹੋਈ ਬਰਾਮਦ ਹੋਈ ਹੈ। ਤਲਾਸ਼ੀ ਮੁਹਿੰਮ ਦੌਰਾਨ ਬੀ.ਐੱਸ.ਐੱਫ. ਨੂੰ ਇਹ ਸਫ਼ਲਤਾ ਹਾਸਲ ਹੋਈ ਹੈ। ਬੀ.ਐੱਸ.ਐੱਫ. ਦੇ ਅਧਿਕਾਰੀ ਮੁਤਾਬਿਕ ਬਰਾਮਦ ਹਥਿਆਰਾਂ ਵਿਚ 2 ਏ.ਕੇ.47 ਰਾਈਫ਼ਲ, 4 ਮੈਗਜ਼ੀਨ ਦੋ ਭਰਿਆ ਅਤੇ ਦੋ ਖਾਲੀ , ਦੋ ਪਿਸਤੌਲ ,4 ਮੈਗਜ਼ੀਨ ,2 ਭਰੀ ਅਤੇ ਦੋ ਖਾਲੀ ਬਰਾਮਦ ਹੋਏ ਹਨ। ਇਹ ਸਫ਼ਲਤਾ ਬੀ.ਐੱਸ.ਐੱਫ. 160 ਬਟਾਲੀਅਨ ਦੇ ਜਵਾਨਾਂ ਨੂੰ ਹੋਈ ਦੱਸੀ ਜਾ ਰਹੀ ਹੈ।