Total views : 5506608
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਤਰਨਤਾਰਨ ਦੀ ਮੀਟਿੰਗ ਪ੍ਰਧਾਨ ਅਜੀਤ ਸਿੰਘ ਢੋਟੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਕਾਰਵਾਈ ਜਸਪਾਲ ਝਬਾਲ ਜਨਰਲ ਸਕੱਤਰ ਵੱਲੋਂ ਨਿਭਾਈ ਜਿਸ ਵਿੱਚ ਬੁਲਾਰੇ ਜੱਸਾ ਸਿੰਘ ਸੀਨੀਅਰ ਮੀਤ ਪ੍ਰਧਾਨ, ਮੰਗਲ ਸਿੰਘ ਬਾਣੀਆ, ਦੀਦਾਰ ਸਿੰਘ, ਦਿਲਬਾਗ ਸਿੰਘ, ਦਲਬੀਰ ਸਿੰਘ, ਸਤਿੰਦਰ ਸਿੰਘ, ਬਲਦੇਵ ਸਿੰਘ ਭੱਟੀ,ਨਿਰਮਲ ਸਿੰਘ ਕੰਗ, ਲੱਖਾ ਸਿੰਘ, ਸਤਨਾਮ ਸਿੰਘ ਠਰੂ ਤੋਂ ਇਲਾਵਾ ਅੰਮ੍ਰਿਤਸਰ ਤੋਂ ਜੋਗਿੰਦਰ ਸਿੰਘ ਜਰਨਲ ਸਕੱਤਰ, ਰੇਸ਼ਮ ਸਿੰਘ ਵਿੱਤ ਸਕੱਤਰ, ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਮੀਤ ਪ੍ਰਧਾਨ ਨੇ ਸਰਕਾਰ ਵੱਲੋਂ ਪੇ-ਕਮਿਸ਼ਨ ਦੀ ਰਿਪੋਰਟ ਮੁਤਾਬਕ 2-59 ਦਾ ਗੁਣਾਂਕ,ਕੈਸ਼ਲਿਸ ਸਕੀਮ, ਮੈਡੀਕਲ ਭੱਤਾ, 1-1-2016 ਦੇ ਬਕਾਏ, 1-7-2015 ਦੀ ਡੀ-ਏ ਦੀ
ਕਿਸ਼ਤ ਹਾਈਕੋਰਟ ਦੇ ਹੁਕਮ ਅਨੁਸਾਰ ਕੇਸ ਕਰਨ ਵਾਲਿਆ ਨੂੰ ਹੀ ਸਰਕਾਰ ਵੱਲੋਂ ਦੇਣੀ ਪੈਨਸ਼ਨਰਜ ਤੇ ਮੁਲਾਜ਼ਮਾਂ ਨਾਲ ਕੋਝਾ ਮਜਾਕ ਕਰਾਰ ਦਿੰਦਿਆ ਸਰਕਾਰ ਦੀ ਨਖੇਧੀ ਕੀਤੀ ਮੰਗ ਕੀਤੀ ਗਈ ਕਿ ਪਿਛਲੀਆ ਸਰਕਾਰਾਂ ਦੀ ਤਰਾਂ ਇਹ ਨੀਤੀਆ ਤੁਹਾਡੀ ਸਰਕਾਰ ਦੀਆ ਮਾੜੀਆ ਹਨ ਤੇ ਜਿਆਦਾਤਰ ਲੋਕ ਬਰਦਾਸ਼ਤ ਨਹੀ ਕਰਨਗੇ।ਸਰਬਸੰਮਤੀ ਨਾਲ 17/12/2022 ਨੂੰ ਪੈਨਸ਼ਨ ਡੇ ਮਨਾਉਣ ਦਾ ਐਲਾਨ ਕੀਤਾ, ਆਏ ਪੈਨਸ਼ਨਰਜ ਨੇ ਵੱਧ ਤੋਂ ਵੱਧ ਫੰਡ ਇਸ ਫੰਕਸ਼ਨ ਲਈ ਮੌਕੇ ਤੇ ਖਜ਼ਾਨਚੀ ਪਾਸ ਜਮਾਂ ਕਰਵਾਇਆ ਅਖੀਰ ਤੇ ਆਏ ਪੈਨਸ਼ਨਰਜ ਦਾ ਅਜੀਤ ਪ੍ਰਧਾਨ ਵੂੱਲੋਂ ਧੰਨਵਾਦ ਕੀਤਾ ਗਿਆ।