ਜਗਮੀਤ ਸਿੰਘ ਬਰਾੜ ਨੂੰ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਖ਼ਾਰਜ

4674967
Total views : 5506369

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ,/ਬਾਰਡਰ ਨਿਊਜ ਸਰਵਿਸ

ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅਨੁਸ਼ਾਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਅੱਜ ਦੁਪਹਿਰ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਇਸ ਤੋਂ ਪਹਿਲਾਂ ਅਨੁਸ਼ਾਸਨੀ ਕਮੇਟੀ ਉਹਨਾਂ ਦੀ 12.30 ਵਜੇ ਤੋਂ 3.00 ਵਜੇ ਤੱਕ ਉਡੀਕ ਕਰਦੀ ਰਹੀ। ਅਨੁਸ਼ਾਸਨੀ ਕਮੇਟੀ ਨੇ ਕਿਹਾ ਹੈ ਕਿ ਜਗਮੀਤ ਬਰਾੜ ਜਾਣ ਬੁੱਝ ਕੇ ਕਮੇਟੀ ਅੱਗੇ ਪੇਸ਼ ਨਹੀਂ ਹੋਏ ਤੇ ਉਲਟਾ ਬੀਬੀ ਜਗੀਰ ਕੌਰ ਵਰਗਿਆਂ ਨਾਲ ਸਟੇਜਾਂ ਸਾਂਝੀਆਂ ਕਰਦੇ ਰਹੇ।

ਵਿਰਸਾ ਸਿੰਘ ਵਲਟੋਹ‍ਾ ਨੇ ਕਿਹਾ ਕਿ ਬਰਾੜ ਨੇ ਬੀਬੀ ਜਗੀਰ ਕੌਰ ਵਲੋਂ ਰੱਖੀ ਮੀਟਿੰਗ ‘ਚ ਸ਼ਾਮਲ ਹੋ ਕੇ ਇਕ ਹੋਰ ਅਨੁਸ਼ਾਸ਼ਨਹੀਣਤਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਬਰਾੜ ਸਿੱਖ ਫਲਸਫੇ ਦੀਆਂ ਗੱਲਾਂ ਕਰਦੇ ਹਨ,ਲੰਬਾ ਸਮਾਂ ਉਹ ਕਾਂਗਰਸ ‘ਚ ਰਹੇ ਹਨ ਫਿਰ ਉਨ੍ਹਾਂ ਨੂੰ ਕਾਂਗਰਸ ਕਿਵੇਂ ਚੰਗੀ ਲੱਗਦੀ ਸੀ ਜਿਨ੍ਹਾਂ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤੇ ਦਿੱਲੀ ਦੰਗੇ ਕਰਵਾਏ।

 

Share this News