Total views : 5506760
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋ
ਪੰਜਾਬ ਦੇ ਲੋਕਾਂ ਵਲੋਂ ਕਾਗਰਸ ਤੋਂ ਬਾਅਦ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਭਗਵੰਤ ਮਾਨ ਦੀਆਂ ਇਨਾ ਗੱਲਾ ਵਿਚ ਆ ਕੇ ਵੋਟਾਂ ਪਾ ਦਿਤੀਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਸੱਥਾਂ ਵਿਚ ਬੈਠ ਕੇ ਲੋਕਾਂ ਦੀਆਂ ਸਹੂਲਤਾ ਲਈ ਫੈਸਲੇ ਲੈ ਜਾਇਆ ਕਰਨਗੇ ਪਰ ਹੋਇਆ ਇਸ ਦੇ ਬਿਲਕੁਲ ਉਲਟ ਕਿਉਂਕਿ ਪਿਛਲੇ ਨੌ ਮਹੀਨਿਆਂ ਤੋਂ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਪਹਿਲਾਂ ਤਾ ਦੋ ਮਹੀਨੇ ਆਪਣੇ ਨਵੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਵਿੱਚ ਬਿਜੀ ਰਹੇ ਅਤੇ ਬਾਅਦ ਵਿਚ ਪੰਜਾਬ ਨੂੰ ਜਿਥੇ ਰੱਬ ਆਸਰੇ ਛੱਡ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਜਿੱਤਣ ਲਈ ਉਨਾ ਸੂਬਿਆਂ ਦੇ ਲੋਕਾਂ ਨੂੰ ਸਬਜ ਬਾਗ ਵਿਖਾਉਣ ਚ ਰੁਝ ਗਏ ਉਥੇ ਪੰਜਾਬ ਦੇ ਖਜਾਨੇ ਨੂੰ ਵੀ ਚੂਨਾ ਲਗਾਉਦੇ ਹੋਏ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਛਪਵਾ ਕੇ ਪ੍ਰਚਾਰ ਕੀਤਾ ਪਰ ਸਭ ਵਿਅਰਥ ਗਿਆ ਕਿਉਂਕਿ ਲੋਕ ਅਰਵਿੰਦ ਕੇਜਰੀਵਾਲ ਦੀ ਅਸਲੀਅਤ ਨੂੰ ਪਛਾਣ ਚੁੱਕੇ ਹਨ।
ਪੰਜਾਬ ਦੇ ਕਰੋੜਾਂ ਰੁਪਏ ਦੀ ਇਸ਼ਿਤਹਾਰਬਾਜੀ ਗੁਜਰਾਤ ਚੋਣਾਂ ‘ਚ ਖਰਚ ਕਰਕੇ ਜਮਾਨਤਾਂ ਜਬਤ ਕਰਵਾਕੇ ਮੁੜੇ ਆਪ ਆਗੂ
ਰਵਿੰਦਰ ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਜਿਥੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਉਥੇ ਪੰਜਾਬ ਨੂੰ ਪਿਛਲੇ ਲੰਮੇ ਸਮੇਂ ਤੋਂ ਲਾਵਾਰਿਸ ਛੱਡਿਆ ਹੋਇਆ ਹੈ ਜਿਸ ਕਾਰਨ ਪੰਜਾਬ ਵਿਚ ਕਤਲੇਆਮ, ਲੁੱਟਾਂ ਖੋਹਾਂ, ਫਿਰੌਤੀਆਂ, ਅਤੇ ਗੈਗਸਟਰ ਵਾਦ ਦਾ ਬੋਲਬਾਲਾ ਹੋ ਗਿਆ।
ਇਸ ਬਾਰੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਭਗਵੰਤ ਮਾਨ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਸਿਆਣਿਆਂ ਦਾ ਇਕ ਕਥਨ ਸੁਣਾਇਆ ਜਿਸ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਉਹ ਹਾਲ ਹੋਇਆ ਕਿ ਛਾਹ ਵੇਲਿਉ ਵੀ ਰਹੀ ਅਤੇ ਗੋਹਲਾ ਤੋ ਵੀ ਗਈ ।
ਰਵਿੰਦਰ ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਨੌ ਮਹੀਨਿਆਂ ਦੇ ਅਰਸੇ ਦੌਰਾਨ ਜਿਥੇ ਪੰਜਾਬ ਵਿਚ ਅਰਾਜਕਤਾ ਵਧੀ ਹੈ ਉਥੇ ਗਲਤ ਅਨਸਰਾਂ ਦੀਆਂ ਹਰਕਤਾਂ ਨੇ ਪੰਜਾਬ ਦੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਜਿਸ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਜਾ ਪੁਲਸ ਪ੍ਰਸ਼ਾਸਨ ਕੋਈ ਵੀ ਫੈਸਲਾ ਨਹੀ ਲੈ ਰਿਹਾ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਭਗਵੰਤ ਮਾਨ ਨੂੰ ਸਲਾਹ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਧਿਆਨ ਦਿਉ। ਇਸ ਮੌਕੇ ਤੇ ਕਿਸਾਨੀ ਮਸਲਿਆਂ ਅਤੇ ਹਰ ਵਰਗ ਵਲੋਂ ਆਪਣੀਆਂ ਮੰਗਾਂ ਲਈ ਲਗਾਏ ਜਾਦੇ ਧਰਨਿਆਂ ਨੂੰ ਧਿਆਨ ਵਿਚ ਰੱਖ ਕੇ ਮਸਲੇ ਹੱਲ ਕਰਨ ਵੱਲ ਕਦਮ ਵਧਾਇਆ ਜਾਵੇ।