ਰੋਟਰੀ ਕਲੱਬ ਆਸਥਾ ਦੇ ਪ੍ਰਿ ਬਲਦੇਵ ਸਿੰਘ ਸੰਧੂ ਵੱਲੋਂ ਲੁਹਾਰਕਾ ਸਕੂਲ ਵਿੱਚ ਸਵੈਟਰ ਵੰਡੇ

4674822
Total views : 5506126

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਸਕੱਤਰ ਅਮਨ ਸ਼ਰਮਾ ਦੀ ਅਗਵਾਈ ਵਿੱਚ ਰਿਟਾਇਰਡ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਅਤੇ ਉਹਨਾਂ ਦੀ ਪਤਨੀ ਸੁਖਵੰਤ ਕੌਰ ਸੰਧੂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੋਹਾਰਕਾ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਵੈਟਰ ਵੰਡੇ ਗਏ। ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ, ਜਿਸਦੇ ਤਹਿਤ ਅੱਜ ਲੁਹਾਰਕਾ ਸਕੂਲ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਗਈ। ਇਸ ਮੌਕੇ ਲੋਹਾਰਕਾ ਸਕੂਲ ਦੇ ਹੈੱਡ ਟੀਚਰ ਮੈਡਮ ਸਤਵਿੰਦਰ ਕੌਰ ਅਤੇ ਅਧਿਆਪਕਾ ਅੰਜੂ ਘਈ, ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ।

ਰਸ਼ਮੀ ਸਮਾਗਮ ਦੌਰਾਨ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਸਤਵਿੰਦਰ ਕੌਰ ਨੇ ਕਿਹਾ ਸਮਾਜ ਨੂੰ ਅਜਿਹੇ ਉੱਦਮੀਆਂ ਦੀ ਅਤੇ ਕਲੱਬਾਂ ਦੀ ਲੋੜ ਹੈ ਜੋ ਹੌਣਹਾਰ ਲੌੜਵੰਦ ਬੱਚਿਆਂ ਦੀ ਮਦਦ ਕਰਨ।ਇਸ ਮੌਕੇ ਪ੍ਰਿ ਬਲਦੇਵ ਸਿੰਘ ਸੰਧੂ, ਅਸ਼ਵਨੀ ਅਵਸਥੀ,ਅਮਨ ਸ਼ਰਮਾ, ਸੁਖਦੇਵ ਰਾਜ ਕਾਲੀਆ ਬਾਬਾ ਸਮਸੇਰ ਸਿੰਘ ਕੌਹਰੀ,ਕਿਸਾਨ ਆਗੂ ਹੁਸ਼ਿਆਰ ਸਿੰਘ,ਧਰਮ ਸਿੰਘ ਨੇ ਬੱਚਿਆਂ ਨੂੰ ਵਿੱਦਿਆ ਦੇ ਮਹੱਤਵ ਬਾਰੇ ਦੱਸਿਆ ਅਤੇ ਰੋਟਰੀ ਕਲੱਬ ਵੱਲੋਂ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਮੁਫਤ ਸਰਵਾਈਕਲ ਕੈਂਸਰ ਦੀ ਰੋਕਥਾਮ ਦੇ ਟੀਕਿਆਂ, ਅੱਖਾਂ ਦੇ ਕੈਂਪ ਅਤੇ ਹੋਰ ਸਿਹਤ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਅੰਜੂ, ਪਰਮਜੀਤ ਸਿੰਘ, ਗਗਨਦੀਪ ਸਿੰਘ ਜਤਿੰਦਰ ਸਿੰਘ,ਹਰਦੇਸ ਦਵੇਸਵਰ, ਮਨਮੋਹਨ ਸਿੰਘ ਸਰਬਜੀਤ ਸਿੰਘ, ਅੰਦੇਸ਼ ਭੱਲਾ, ਅਸ਼ੌਕ ਸ਼ਰਮਾ, ਸਿੰਮੀ ਬੇਦੀ, ਪ੍ਰਦੀਪ ਕਾਲੀਆ ਅਤੇ ਲੌਹਾਰਕਾ ਵਾਸੀ ਸਮੂਹ ਪੰਚਾਇਤ ਤੇ ਸਟਾਫ ਹਾਜ਼ਰ ਸੀ।

Share this News