Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਵਿਪਨ ਵਰਮਾਂ
ਕਾਮਰੇਡ ਦਰਸ਼ਨ ਸਿੰਘ ਝਬਾਲ ਦੀ ਯਾਦ ਵਿੱਚ ਬਣੇ ਗੇਟ ਨੂੰ ਲੈਕੇ ਕਮਿਊਨਿਸਟ ਪਾਰਟੀ ਦੇ ਆਗੂਆਂ ਅਤੇ ਗੁਰਦੁਆਰਾ ਕਮੇਟੀ ਤੇ ਧਾਰਮਿਕ ਜਥੇਬੰਦੀਆਂ ਵਿਚਲੇ ਪੈਂਦਾ ਹੋਇਆ ਤਕਰਾਰ ਆਪਸੀ ਸਹਿਮਤੀ ਬਨਣਤੋਂ ਬਾਅਦ ਖਤਮ ਹੋ ਗਿਆ। ਡੀ. ਐਸ. ਪੀ ਜਸਪਾਲ ਸਿੰਘ ਢਿੱਲੋਂ ਅਤੇ ਇੰਸਪੈਕਟਰ ਪ੍ਰਭਜੀਤ ਸਿੰਘ ਦੇ ਯਤਨਾਂ ਸਦਕਾ ਦੋਵੇਂ ਧਿਰਾ ਇਸ ਗੇਟ ਦਾ ਨਾਂ ਮਾਤਾ ਭਾਗ ਕੌਰ ਅਤੇ ਬੀਬੀ ਵੀਰੋ ਜੀ ਯਾਦ ਵਿੱਚ ਰੱਖਣ ਲਈ ਸਹਿਮਤ ਹੋ ਗਈਆ। ਕਮਿਊਨਿਸਟ ਆਗੂਆਂ ਵੱਲੋਂ ਚਾਰ ਵਾਰ ਵਿਧਾਇਕ ਰਹੇ ਮਰਹੂਮ ਕਾਮਰੇਡ ਦਰਸ਼ਨ ਸਿੰਘ ਝਬਾਲ ਦੀ ਯਾਦ ਵਿੱਚ ਯਾਦਗਾਰ ਗੇਟ ਬਣਾਉਣ ਦੀ ਰੱਖੀ ਮੰਗ ਨਾਲ ਸਹਿਮਤ ਹੁੰਦਿਆਂ ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀਆਂ ਨੇ ਪਿੰਡ ਵਿੱਚ ਕਿਸੇ ਹੋਰ ਜਗ੍ਹਾ ਤੇ ਗੇਟ ਬਣਾਉਣ ਦਾ ਵਿਸ਼ਵਾਸ ਦਿਵਾਇਆ।
ਗੇਟ ਨੂੰ ਲੈਕੇ ਕਮਿਊਨਿਸਟ ਆਗੂਆਂ ਤੇ ਧਾਰਮਿਕ ਜਥੇਬੰਦੀਆਂ ਵਿਚਾਲੇ ਸਹਿਮਤੀ ਬਣੀ
ਇਸ ਮੌਕੇ ਕਾਮਰੇਡ ਜਸਪਾਲ ਸਿੰਘ,ਮੰਗਲ ਸਿੰਘ ਟਾਂਡਾ,ਚਮਨ ਲਾਲ , ਕਾਮਰੇਡ ਬਲਦੇਵ ਸਿੰਘ ਭੈਲ, ਕਾਮਰੇਡ ਦਵਿੰਦਰ ਕੁਮਾਰ ਸੋਹਲ, ਗੁਰਵਿੰਦਰ ਸਿੰਘ ਝਬਾਲ ਤੋਂ ਇਲਾਵਾ ਮੁੱਖ ਸੇਵਦਾਰ ਗੁਰਸੇਵਕ ਸਿੰਘ, ਵਿਕਰਮ ਸਿੰਘ ਝਬਾਲ, ਗੁਰਭੇਜ ਸਿੰਘ ਜੌਹਲ, ਹਰਜੀਤ ਸਿੰਘ ਮੀਆਂਪੁਰ, ਸਰਪੰਚ ਅਮਰਜੀਤ ਸਿੰਘ,ਅਵਤਾਰ ਸਿੰਘ ਢਿੱਲੋਂ, ਕਿਸਾਨ ਆਗੂ ਬਲਜੀਤ ਸਿੰਘ, ਬਾਬਾ ਬਲਜਿੰਦਰਸਿੰਘ ,ਆਮ ਆਦਮੀ ਪਾਰਟੀ ਦੇ ਮਾਣਕ ਸਿੰਘ ਝਬਾਲ,ਮਖਤੂਲ ਸਿੰਘ ਸਵਰਗਾਪੁਰੀ ਆਦਿ ਹਾਜ਼ਰ ਸਨ।