Total views : 5506382
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੁਆਰਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਆਯੋਜਿਤ ਰਾਜ ਪੱਧਰ ਤੇ ਰੈੱਡ ਕਰਾਸ ਦਿਨ ਮਨਾਇਆ ਗਿਆ । ਬੀ ਬੀ ਕੇ ਡੀ ਏ ਵੀ ਕਾਲਜ ਦੀਆਂ ਵਿਦਿਆਰਥਣਾ ਨੇ ਸ਼ਾਨਦਾਰ ਪ੍ਰਾਪਤੀਆ ਕੀਤੀਆਂ । ਭਾਈ ਘਨਈਆ ਜੀ ਦੀ ਯਾਦ ਵਿੱਚ ਦੋ ਦਿਨਾ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਵਿਤਾ ਗਾਇਨ, ਲੋਕਗੀਤ, ਸਮੂਹਗਾਨ, ਫਸਟ ਏਡ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ । ਕਾਲਜ ਅਤੇ ਸਕੂਲ ਪੱਧਰ ਤੇ ਕੁਲ 10 ਪ੍ਰਤੀਯੋਗਿਤਾਂ ਵਿਚ ਬੀ ਬੀ ਕੇ ਡੀ ਏ ਵੀ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾ ਨੇ 6 ਇਨਾਮ ਪ੍ਰਾਪਤ ਕੀਤੇ । ਜਿਸ ਵਿਚ ਸਮੂਹ ਗਾਇਨ ਵਿਚ ਕਾਲਜੀਏਟ ਸਕੂਲ ਪਹਿਲੇ ਨੰਬਰ ਤੇ ਰਿਹਾ, ਪੋਸਟਰ ਮੇਕਿੰਗ ਵਿਚ ਕਾਲਜੀਏਟ ਸਕੂਲ ਨੇ ਪਹਿਲਾ ਨੰਬਰ ਅਤੇ ਕਾਲਜ ਤੀਜੇ ਨੰਬਰ ਤੇ ਰਿਹਾ, ਲੋਕਗੀਤ ਵਿਚ ਕਾਲਜੀਏਟ ਸਕੂਲ ਤੀਜੇ ਨੰਬਰ ਤੇ ਅਤੇ ਫਸਟ ਏਡ ਪ੍ਰਤੀਯੋਗਤਾ ਵਿੱਚ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ ਅਤੇ ਕਾਲਜੀਏਟ ਸਕੂਲ ਨੇ ਇਸ ਪ੍ਰੋਗਰਾਮ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ । ਰੈੱਡ ਕਰਾਸ ਦੇ ਅਧਿਕਾਰੀ ਸ. ਸ਼ਿਵ ਦੁਲਾਰ ਸਿੰਘ (ਰਿਟਾਇਡ ਆਈ. ਏ. ਐਸ) ਅਤੇ ਸ. ਅਮਰਜੀਤ ਸਿੰਘ ਫ਼ੀਲਡ ਅਫ਼ਸਰ ਰੈੱਡ ਕਰਾਸ ਸੋਸਾਇਟੀ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੀ ਵਧੀਆ ਪ੍ਰਦਰਸ਼ਨ ਦੀ ਬਹੁਤ ਹੌਸਲਾ ਅਫ਼ਜਾਈ ਕੀਤੀ ।
ਪ੍ਰਿ. ਡਾ. ਵਾਲੀਆ ਨੇ ਰੈੱਡ ਕਰਾਸ ਸੋਸਾਇਟੀ ਦਾ ਧੰਨਵਾਦ ਕਰਦੇ ਹੋਏ, ਜੇਤੂ ਵਿਦਿਆਰਥਣਾ ਅਤੇ ਸਟਾਫ਼ ਨੂੰ ਸ਼ੁਭਕਾਮਨਾਵਾ ਦਿੱਤੀਆ । ਬੀ ਬੀ ਕੇ ਡੀ ਏ ਵੀ ਕਾਲਜ ਦੀਆਂ ਵਿਦਿਆਰਥਣਾ ਹਰ ਸਾਲ ਰੈੱਡ ਕਰਾਸ ਵਲੋਂ ਕਰਵਾਏ ਜਾਂਦੇ, ਭਾਈ ਘਨੀਆ ਜੀ ਦੀ ਮਿੱਠੀ ਯਾਦ ਨੂੰ ਸਮਰਪਿੱਤ ਪ੍ਰੋਗਰਾਮ ਵਿੱਚ ਭਾਗ ਲੈਂਦੀਆਂ ਹਨ । ਇਸ ਮੌਕੇ ਤੇ ਡਾ. ਨਰੇਸ਼, ਡਾ. ਸ਼ੈਲੀ ਜੱਗੀ, ਡਾ. ਪ੍ਰਿੰਯਕਾ ਬੱਸੀ, ਡਾ. ਲਲਿਤ ਗੋਪਾਲ, ਡਾ. ਬੀਨੂ ਕਪੂਰ, ਡਾ. ਸੁਨੀਤਾ ਸ਼ਰਮਾ, ਸ੍ਰੀ ਅਸ਼ੋਕ ਮਲਹੋਤਰਾ, ਪ੍ਰੋ. ਨਰਿੰਦਰ ਕੁਮਾਰ, ਪ੍ਰੋ. ਜਗਮੀਤ ਸਿੰਘ, ਸ੍ਰੀ ਵਿਜੇ ਮਹਿਕ ਜੀ ਅਤੇ ਸ੍ਰੀ ਸੂਰਜ ਮਨੀ ਜੀ ਵੀ ਮੌਜੂਦ ਸਨ ।