ਕਿਸਾਨਾਂ ਨੂੰ ਮਿਆਰੀ ਖਾਦ, ਦਵਾਈਆਂ ਅਤੇ ਬੀਜ ਮੁਹੱਈਆ ਕਰਾਉਣ ਸਬੰਧੀ ਸਮੂਹ ਇੰਨਪੁਟ ਡੀਲਰਾਂ ਦੀ ਚੈਕਿੰਗ ਲਈ ਤਰਨ ਤਾਰਨ ਜਿਲੇ ‘ਚ 4 ਟੀਮਾਂ ਦਾ ਕੀਤਾ ਗਿਆ ਗਠਨ

4674923
Total views : 5506307

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲਾਲੀ ਕੈਰੋ, ਜਸਬੀਰ ਸਿੰਘ ਲੱਡੂ
 ਡਾ: ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ ਕਿਸਾਨਾਂ ਨੂੰ ਮਿਆਰੀ ਖਾਦ, ਦਵਾਈਆਂ ਅਤੇ ਬੀਜ ਮੁਹੱਈਆ ਕਰਾਉਣ ਸਬੰਧੀ ਸਮੂਹ ਇੰਨਪੁਟ ਡੀਲਰਾਂ ਦੀ ਚੈਕਿੰਗ ਲਈ 4 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ 8 ਬਲਾਕਾਂ ਵਿੱਚ ਇੰਨਪੁਟ ਡੀਲਰਾਂ ਦੀ ਚੈਕਿੰਗ ਕਰਨਗੇ।

ਉਹਨਾਂ ਨੇ ਗਠਿਤ ਟੀਮਾਂ ਨੂੰ ਹਦਾਇਤ ਕੀਤੀ ਕਿ ਦੁਕਾਨਾਂ ਦੀ ਚੈਕਿੰਗ ਸਮੇਂ ਵੈਲਿਡ ਲਾਈਸੰਸ ਨੰ: ਅਤੇ ਦੁਕਾਨ ਵਿੱਚ ਪਈਆਂ ਸਾਰੀਆਂ ਦਵਾਈਆਂ/ਬੀਜਾਂ/ਖਾਦਾਂ  ਦੀ ਅਡੀਸ਼ਨ ਹੈ ਜਾਂ ਨਹੀ ?, ਜੇਕਰ ਅਡੀਸ਼ਨ ਨਹੀ ਹੈ ਤਾਂ ਕਿਹੜੀ ਦਵਾਈ ਦੀ ਅਡੀਸ਼ਨ ਨਹੀ ਹੈ?, ਕੀ ਸਟਾਕ ਰਜਿਸਟਰ ਪ੍ਰਚੇਜ/ਬਿੱਲ/ਕੈਸ਼/ਕਰੈਡਿਟ/ਮੀਮੋ ਮੁਕੰਮਲ ਹੈ? ਦੀ ਚੈਕਿੰਗ ਕੀਤੀ ਜਾਵੇ ਅਤੇ ਜੇੇਕਰ ਦੋਰਾਨ ਕੋਈ ਊਣਤਾਈ ਪਾਈ ਜਾਂਦੀ ਹੈ ਤਾਂ ਉਸ ਊਣਤਾਈ ਨੂੰ ਦਰੁੱਸਤ ਕਰਨ ਲਈ ਸਬੰਧਤ ਡੀਲਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਯਕੀਨੀ ਬਣਾਇਆ ਜਾਵੇ ਕਿ ਬੀਜ, ਦਵਾਈਆਂ ਅਤੇ ਖਾਦ ਦੀ ਵਿਕਰੀ ਪੀ.ੳ.ਐਸ. ਮਸ਼ੀਨਾਂ ਰਾਹੀ ਅਤੇ ਬਿੱਲਾਂ ਰਾਹੀ ਕੀਤੀ ਜਾਵੇ। ਉਹਨਾਂ ਸਮੂਹ ਟੀਮਾਂ ਨੂੰ ਹਦਾਇਤ ਕੀਤੀ ਕਿ ਸਮੂਹ ਡੀਲਰਾਂ ਦੀ ਚੈਕਿੰਗ ਕਰਕੇ ਰਿਪੋਰਟ ਇੱਕ ਹਫਤੇ ਦੇ ਅੰਦਰ -ਅੰਦਰ ਦਿੱਤੀ ਜਾਵੇ ਅਤੇ ਪਾਈਆਂ ਗਈਆਂ ਊਣਤਾਈਆਂ ਦੀ ਰਿਪੋਰਟ ਵੀ ਵਿਸਥਾਰਪੂਰਵਕ ਦਿੱਤੀ ਜਾਵੇ। ਉਹਨਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨ ਵੀਰ ਵੀ ਖੇਤੀ ਇੰਨਪੁਟਸ ਬਿੱਲ ਦੇ ਨਾਲ ਹੀ ਖਰੀਦਣ ਅਤੇ ਪੀ.ਏ.ਯੂ. ਦੀਆਂ ਸਿਫਾਰਿਸ਼ਸ਼ੁਦਾ ਦਵਾਈਆਂ ਅਤੇ ਇਹਨਾਂ ਦਵਾਈਆਂ ਦੀ ਸਹੀ ਮਾਤਰਾ ਹੀ ਖੇਤਾਂ ਵਿੱਚ ਵਰਤਣ ਤਾਂ ਜੋ ਪੰਜਾਬ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਦੂਸ਼ਿਤ ਹੋਣ ਤੋ ਬਚਾਇਆ ਜਾ ਸਕੇ।  

Share this News