ਉਪ ਮੰਡਲ  ਮੈਜਿਸਟ੍ਰੇਟ ਪੱਟੀ  ਵੱਲੋਂ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਰਾਜਨੀਤਿਕ  ਪਾਰਟੀਆਂ  ਦੇ  ਨੁਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ

4674924
Total views : 5506309

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪੱਟੀ,ਤਰਨ ਤਾਰਨ/ਜਸਕਰਨ ਸਿੰਘ, ਲਾਲੀ ਕੈਰੋ 

ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ 2022-23 ਦੇ  ਸੰਬੰਧ  ਵਿੱਚ ਸ੍ਰੀ  ਅਮਨਪ੍ਰੀਤ  ਸਿੰਘ ਚੋਣਕਾਰ  ਰਜਿਸਟ੍ਰੇਸ਼ਨ  ਅਫਸਰ  ਵਿਧਾਨ  ਸਭਾ ਹਲਕਾ-023 ਪੱਟੀ -ਕਮ- ਉਪ  ਮੰਡਲ  ਮੈਜਿਸਟ੍ਰੇਟ  ਪੱਟੀ ਦੀ  ਅਗਵਾਈ  ਹੇਠ  ਅੱਜ ਦਫ਼ਤਰ ਉਪ  ਮੰਡਲ  ਮੈਜਿਸਟ੍ਰੇਟ, ਪੱਟੀ  ਵਿਖੇ ਰਾਜਨੀਤਿਕ  ਪਾਰਟੀਆਂ  ਦੇ  ਨੁਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ੍ਰੀ ਗੁਰਚਰਨ  ਸਿੰਘ ਸ਼੍ਰੋਮਣੀ  ਅਕਾਲੀ ਦਲ, ਸ੍ਰੀ ਪਦਮ  ਕਿਸ਼ੋਰ ਭਾਰਤੀ  ਜਨਤਾ  ਪਾਰਟੀ, ਸ੍ਰੀ ਗੁਰਪਿੰਦਰ  ਸਿੰਘ ਆਮ ਆਦਮੀ  ਪਾਰਟੀ  ਅਤੇ ਸ੍ਰੀ ਜਗਦੀਪ  ਸਿੰਘ ਭਾਰਤੀ  ਜਨਤਾ  ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ।


ਮੀਟਿੰਗ  ਦੌਰਾਮ  ਐਸ. ਡੀ.  ਐਮ.  ਪੱਟੀ  ਵੱਲੋਂ ਆਏ ਹੋਏ ਨੁਮਾਇੰਦਿਆਂ  ਨਾਲ ਵੋਟਰ  ਕਾਰਡ  ਨੂੰ  ਅਧਾਰ  ਨਾਲ ਲਿੰਕਿੰਗ  ਕਰਨ  ਦੀ  ਮੁਹਿੰਮ  ‘ਤੇ ਚਰਚਾ  ਕੀਤੀ  ਗਈ ਅਤੇ ਆਧਾਰ ਲਿੰਕਿੰਗ ਦਰ  ਵਧਾਉਣ ਲਈ ਰਾਜਨੀਤਿਕ ਪਾਰਟੀਆਂ  ਦਾ  ਸਹਿਯੋਗ  ਮੰਗਿਆ  ਗਿਆ ਤਾਂ ਜੋ  ਉਹ ਵੀ  ਲੋਕਾਂ  ਨੂੰ  ਜਾਗਰੂਕ  ਕਰਨ  ਕਿ ਵੋਟਰ  ਆਪਣਾ  ਵੋਟਰ  ਕਾਰਡ  ਅਧਾਰ  ਨਾਲ ਲਿੰਕ  ਕਰਵਾ  ਸਕਣ।
ਮੀਟਿੰਗ ਦੌਰਾਨ  ਰਾਜਨੀਤਿਕ  ਪਾਰਟੀਆਂ  ਦੇ  ਨੁਮਾਇੰਦਿਆਂ ਦੇ  ਸਵਾਲਾਂ  ਦੇ ਜਵਾਬ ਦਿੱਤੇ ਗਏ ਅਤੇ ਗੈਰ ਜਰੂਰੀ ਵੋਟਰ, ਡੁਪਲੀਕੇਟ  ਵੋਟਾਂ, ਸ਼ਿਫਟ  ਹੋ ਚੁੱਕੇ  ਵੋਟਰਾਂ  ਦੀਆ  ਵੋਟਾਂ  ਨੂੰ  ਫਾਰਮ  07 ਵਿੱਚ ਭਰ  ਕੇ ਕੱਟਣ  ਦੀ  ਪੇਸ਼ਕਸ਼  ਕੀਤੀ  ਗਈ । ਇਸ  ਤੋਂ  ਬਾਅਦ  ਪੋਲੀਟੀਕਲ  ਪਾਰਟੀਆਂ  ਦੇ ਨੁਮਾਇੰਦਿਆਂ ਨੂੰ ਇਸ  ਸੁਧਾਈ  ਵਿਚ  ਪ੍ਰਾਪਤ  ਹੋਏ  ਦਾਵੇ  ਇਤਰਾਜਾਂ  ਦੀਆਂ  ਲਿਸਟਾਂ  ਦਿਖਾਈਆਂ  ਗਈਆਂ ਅਤੇ ਇਹਨਾਂ  ਲਿਸਟਾਂ ਨੂੰ ਪੋਲੀਟੀਕਲ  ਪਾਰਟੀਆਂ ਦੀਆਂ  ਈ-ਮੇਲ ਆਈ ਡੀਜ਼  ਉਤੇ  ਭੇਜ  ਦਿੱਤਾ ਗਿਆ।

Share this News