ਡਿਗਰੀ ਵਾਲੇ ਗਾਇਕ

4674690
Total views : 5505920

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗਾਇਕ ਤਾ ਹਰ ਕੋਈ ਅਖਵਾਂਉਦਾ ਹੈ
ਬਿਨਾਂ ਪੜ੍ਹੇ ਹੀ ਸਟੇਜ਼ਾ ਤੇ ਚੜ੍ਹ ਜਾਂਦੇ ਨੇ
ਬੇਤੁਕੇ ਗਾਣੇ ਗਾ ਕੇ ਧਨ ਕਮਾਉਂਦੇ ਨੇ
ਲੋਕਾਂ ਨੂੰ ਅਸਲੇ ਵਾਲੇ ਗਾਣੇ ਸੁਣਕੇ ਹੀ
ਪੁੱਠੇ ਕੰਮ ਕਰਨ ਲਈ, ਉਕਸਾਉਂਦੇ ਨੇ

ਸਰਕਾਰਾਂ ਵੀ ਨੀਦ ਵਿਚੋ ਜਾਗਦੀਆਂ
ਨਹੀ, ਬੱਸ ਥੋੜਾ ਰੌਲਾ ਜੇਹਾ ਪਾਂ ਕੇ ਹੀ
ਅਪਣਾ ਫ਼ਰਜ਼ ਜੇਹਾ ਨਿਭਾਉਂਦੀਆਂ ਨੇ
ਕਾਸ਼ ਕੋਈ *ਸਖ਼ਤ ਜੇਹਾ ਕਾਨੂੰਨ ਆ
ਜਾਵੇ, *ਵਿਗੜੇ ਹੋਏ ਬਦਮਾਸ਼ਾਂ ਨੂੰ ਨੱਥ
ਜਿਹੀ ਪਾ ਜਾਵੇ, ਫਿਰ ਸਾਇਦ ਦੁਬਾਰਾ
ਰੰਗਲਾ ਪੰਜਾਬ ਜਲਦੀ ਹੀ ਬਣ ਜਾਵੇ

ਜੇਕਰ *ਡਿਗਰੀ ਵਾਲੇ ਗਾਇਕ ਸਟੇਜ
ਤੇ ਹੀ ਗਾਉਣ ਲੱਗ ਜਾਵਣ ਤਾਂ ਪੰਜਾਬ
ਦੀ ਹਰੇਕ ਸਟੇਜ ਤੇ *ਮਸਤੀ ਆ ਜਾਵੇ
ਗੀਤ ਸੰਗੀਤ *ਸੁਣਨ ਵਾਲੇ ਲੋਕਾ ਨੂੰ
ਵੀ *ਨਜ਼ਾਰਾ ਜੇਹਾ ਆ ਜਾਵੇ, ਫਿਰ ਤਾਂ
ਗੀਤ ਸੰਗੀਤ ਦੀ ਹਰੇਕ *ਮਹਫ਼ਿਲ ਦੇ
ਵਿੱਚ *ਲੇਖਕ ਘੁੱਗਾ ਸ਼ਾਮਿਲ ਹੋ ਜਾਵੇ

ਲੇਖਕ

ਅਮਰਜੀਤ ਸਿੰਘ (ਘੁੱਗਾ)
ਪਟਿਆਲਾ
9915001316

Share this News