ਪ੍ਰੋ:ਸਰਚਾਂਦ ਸਿੰਘ ਵਲੋ ਅਕਾਲੀ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ

4674693
Total views : 5505926

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ 14 ਮਾਰਚ 2023 ਨੂੰ ਆ ਰਹੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਅਤੇ ਇਸ ਪ੍ਰਤੀ ਪੁਖ਼ਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।


ਉਨ੍ਹਾਂ ਕਿਹਾ ਕਿ ਨੌਸ਼ਿਹਰੇ ਦੀ ਲੜਾਈ ਵਿਚ ਜੂਝਦਿਆਂ ਸ਼ਹੀਦੀ ਪਾਉਣ ਵਾਲੇ ’ਖਾਲਸਾ ਪੰਥ ਦੇ ਮਹਾਨ ਜਰਨੈਲ’ ਅਤੇ ’ਖਾਲਸਾ ਰਾਜ ਦੇ ਰਾਖੇ’ ਨੇ ਕਸੂਰ, ਹੁਨੈਸੀਆਂ, ਕਸ਼ਮੀਰ, ਖਾਨਗੜ, ਮੁਲਤਾਨ ਅਤੇ ਹਜ਼ਾਰੇ ਦੀਆਂ ਮੁਹਿੰਮਾਂ ਵਿਚ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਮਾਤ ਭੂਮੀ ਦੀ ਵੱਡੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿਚ ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ’ਮੋਰਾਂ’ ਦੇ ਮੁਕੱਦਮੇ ਵਿਚ ਕੋਰੜੇ ਮਾਰਨ ਦੀ ਇਤਿਹਾਸਕ ਸਜਾ ਸੁਣਾਈ ਸੀ, ਭਾਵੇਂ ਕਿ ਬਾਅਦ ਵਿਚ ਸਜਾ ਮੁਆਫ਼ ਕਰ ਦਿੱਤੀ ਗਈ ਸੀ।

ਅਕਾਲ ਤਖ਼ਤ ਤੋਂ ਗੁਰਮਤ ਦੀ ਰੌਸ਼ਨੀ ’ਚ ਲਏ ਗਏ ਸਿਧਾਂਤਕ ਫ਼ੈਸਲਿਆਂ ’ਤੇ ਕਿੰਤੂ ਮੰਦਭਾਗਾ : ਪ੍ਰੋ:ਸਰਚਾਂਦ ਸਿੰਘ

ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸੰਗਤ ਨੂੰ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਅਤੇ ਇੱਥੋਂ ਜਾਰੀ ਆਦੇਸ਼ਾਂ ਨੂੰ ਇਲਾਹੀ ਹੁਕਮ ਮੰਨ ਕੇ ਪਾਲਣਾ ਕਰਨ ਦੀ ਦੁਹਾਈ ਦੇਣ ਵਾਲੇ ਬਾਦਲਕਿਆਂ ਵੱਲੋਂ ਅੱਜ ਜਥੇਦਾਰ ਦੇ ਫ਼ੈਸਲਿਆਂ ਪਿੱਛੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਹੱਥ ਨਜ਼ਰ ਆ ਰਿਹਾ ਹੈ। ਅੱਜ ਆਪਣੇ ਵੱਲੋਂ ਥਾਪੇ ਗਏ ਜਥੇਦਾਰ ਦੀ ਸੁਹਿਰਦਤਾ ’ਤੇ ਹੀ ਪ੍ਰਸ਼ਨ ਚਿੰਨ੍ਹ ਨਹੀਂ ਲਾ ਦਿੱਤਾ ਗਿਆ ਸਗੋਂ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਿਧਾਂਤਕ ਅਤੇ ਗੁਰਮਤਿ ਦੀ ਰੌਸ਼ਨੀ ਵਿਚ ਲਏ ਗਏ ਫ਼ੈਸਲਿਆਂ ’ਤੇ ਵੀ ਸ਼ੰਕੇ ਖੜੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਬਾਦਲਕਿਆਂ ਵੱਲੋਂ ਜਥੇਦਾਰ ਦੇ ਫ਼ੈਸਲਿਆਂ ਪਿੱਛੇ ਉਨ੍ਹਾਂ ਦਾ ਕੋਈ ਹੱਥ ਨਾ ਹੋਣ ਬਾਰੇ ਜ਼ੋਰਦਾਰ ਖੰਡਨ ਅਤੇ ਪੱਲਾ ਝਾੜਨਾ ਇਹ ਸਾਫ਼ ਕਰਦਾ ਹੈ ਕਿ ਉਨ੍ਹਾਂ ’ਤੇ ਆਪਣੇ ਸਹੂਲਤ ਮੁਤਾਬਿਕ ਕਿਸੇ ਆਦੇਸ਼ ਨੂੰ ਮੰਨਣ ਜਾਂ ਨਾ ਮੰਨਣ ਦੀ ਸਿਆਸਤ ਭਾਰੂ ਹੋ ਚੁੱਕੀ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਬਾਦਲਕਿਆਂ ਲਈ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਤੇ ਕਿਸੇ ਨੂੰ ਤਨਖ਼ਾਹ ਲਾਉਣੀ ਜਾਂ ਬਰੀ ਕਰਨਾ ਆਮ ਸੰਸਥਾਈ ਫ਼ੈਸਲਿਆਂ ਵਾਂਗ ਲੱਗਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਬੁੱਧੀ ਇੱਥੋਂ ਤਕ ਭ੍ਰਿਸ਼ਟ ਹੋ ਚੁੱਕੀ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਗੁਰਮਤੇ ਨੂੰ ਚੈਲੰਜ ਕਰਨ ਚਲੇ ਗਏ ਹਨ। ਅਜਿਹੀ ਸਥਿਤੀ ਵਿੱਚ ਕਿਸੇ ਸਿਆਸਤਦਾਨ ਨਾਲ ਗੱਠਜੋੜ ਦਾ ਹਿੱਸਾ ਬਣੇ ਬਿਨਾਂ ਕਿਸੇ ਵੀ ਜਥੇਦਾਰ ਲਈ ਜਥੇਦਾਰੀ ਕਰਨੀ ਔਖੀ ਹੋ ਗਈ ਹੈ।

Share this News