Total views : 5506125
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਰਾਸਾ ਦੇ ਪ੍ਰਧਾਨ ਸ:ਹਰਪਾਲ ਸਿੰਘ ਯੂ.ਕੇ ਨੇ ਜਾਰੀ ਇਕ ਪ੍ਰੈਸ਼ ਬਿਆਨ ਵਿੱਚ ਪੰਜਾਬ ਬੰਦ ਦੇ ਸੱਦੇ ਦੌਰਾਨ ਜਾਂ ਆਪਣੀਆਂ ਮੰਗਾਂ ਲਈ ਰਸਤਾ ਰੋਕਣ ਵਾਲੀਆਂ ਜਥੇਬੰਦੀਆ ਨੂੰ ਆਪੀਲ ਕੀਤੀ ਹੈ ਕਿ ਜਿਸਤਰਾਂ ਮੇਡੀਕਲ ਸਟੋਰਾਂ ਨੂੰ ਬੰਦ ਤੇ ਰਸਤਾ ਰੋਕੂ ਪ੍ਰੋਗਰਾਮ ਸਮੇ ਐਬੂਲੈਸ ਨੂੰ ਛੋਟ ਦਿੱਤੀ ਜਾਂਦੀ ਹੈ, ਉਸ ਤਰਾਂ ਹੀ ਸਕੂਲਾਂ ਤੇ ਸਕੂਲ ਬੱਸਾਂ ਨੂੰ ਰਾਹ ਦਿੱਤੀ ਜਾਏ ।ਜਿਸ ਨਾਲ ਕੱਲ ਦੇ ਭਵਿੱਖ ਛੋਟੇ ਬੱਚਿਆਂ ਦੀ ਪੜਾਈ ਦਾ ਕੋਈ ਨੁਕਸਾਨ ਨਾ ਹੋਵੇ.ਉਨਾਂ ਨੇ ਕਿਹਾ ਕਿਸਾਲ ਵਿਚ ਪਹਿਲਾ ਹੀ ਬਹੁਤ ਸਾਰੀਆ ਛੁੱਟੀਆਂ ਆ ਜਾਂਦੀਆ ਹਨ। ਸਾਨੂੰ ਇਹਨਾਂ ਛੁਟੀਆਂ ਵਿਚ ਸੁਧਾਰ ਕਰਨ ਦੀ ਲੋੜ ਹੈ।
ਬਾਕੀ ਜਿਵੇਂ ਕਿ ਵੱਖ-ਵੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ, ਸ਼ਿਵ ਸੈਨਾ, ਨਿਹੰਗ ਜਥੇਬੰਦੀਆਂ, ਸਿੱਖ ਸੰਸਥਾਵਾਂ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਵਲੋਂ ਆਪਣੀਆਂ ਮੰਗਾ ਮਨਵਾਉਣ ਲਈ ਧਰਨੇ ਲਾਏ ਜਾਂਦੇ ਹਨ ਤਾਂ ਨਾਲ ਹੀ ਸਕੂਲਾਂ ਨੂੰ ਵੀ ਬੰਦ ਕੀਤਾ ਜਾਂਦਾ ਹੈ ਅਤੇ ਜਰੂਰੀ ਆਵਾਜਾਈ ਵੀ ਬੰਦ ਕੀਤੀ ਜਾਂਦੀ ਹੈ ਇਹ ਬਹੁਤ ਗਲਤ ਹੈ ਮੰਗਾਂ ਦਾ ਸਰਕਾਰ ਦੇ ਐਮ.ਐਲ.ਏ. ਦੇ ਮੰਤਰੀਆਂ ਦੇ ਪ੍ਰਸ਼ਾਸ਼ਨ ਪਾਸੋਂ ਮਨਾਉਣੀਆਂ ਹਨ ਤਾਂ ਫਿਰ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਦੀ ਕੀ ਲੋੜ ਹੈ।
ਸਾਡਾ ਇਸ ਨਾਲ ਕੋਈ ਤਲਕ ਵਾਸਤਾ ਨਹੀਂ ਹੈ|ਅਸੀ ਸਮੂਹ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਬੰਦ ਦਾ ਸੱਦਾ ਦਿਤਾ ਜਾਂਦਾ ਹੈ ਤਾਂ ਸਕੂਲਾਂ ਨੂੰ ਕਿਰਪਾ ਕਰਕੇ ਬੰਦ ਨਾ ਕੀਤਾ ਜਾਵੇ ਕਿਓਂਕਿ ਬੱਚਿਆਂ ਦੀ ਪੜਾਈ ਤੇ ਬਹੁਤ ਅਸਰ ਪੈਂਦਾ ਹੈ | ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੁੰਦਾ ਹੈ | ਕਿਓਂਕਿ ਪਹਿਲਾ ਹੀ ਕਰੋਨਾ ਵਰਗੀ ਮਹਾਂਮਾਰੀ ਨੇ ਬੱਚਿਆਂ ਦੀ ਪੜਾਈ ਨੂੰ ਬਹੁਤ ਹੀ ਕਮਜ਼ੋਰ ਕਰ ਦਿਤਾ ਹੈ | ਜੇ ਇਸ ਤਰਾਂ ਹੀ ਪੰਜਾਬ ਬੰਦ ਦੇ ਸਦੇ ਤੇ ਵਿੱਦਿਅਕ ਅਦਾਰੇ ਵੀ ਬੰਦ ਹੁੰਦੇ ਰਹੇ ਤਾਂ ਆਉਣ ਵਾਲੇ ਭਵਿੱਖ ਵਿੱਚ ਬੱਚਿਆਂ ਦੀ ਪੜਾਈ ਤੇ ਬਹੁਤ ਮਾੜਾ ਅਸਰ ਪੈਣਾ ਹੈ |ਕਿਉਂਕਿ ਜਦੋਂ ਜਦੋਂ ਵੀ ਕਿਸੇ ਜਥੇਬੰਦੀ ਵਲੋਂ ਪੰਜਾਬ ਬੰਦ ਦਾ ਸੱਦਾ ਧਰਨਾ ਦਿਤਾ ਗਿਆ ਹੈ ਉਦੋਂ ਉਦੋਂ ਹੀ ਵਿੱਦਿਅਕ ਅਦਾਰਿਆ ਨੂੰ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ | ਜਿਸ ਨਾਲ ਵਿਦਿਆ ਦਾ ਮਿਆਰ ਨੀਵਾਂ ਹੁੰਦਾ ਜਾ ਰਿਹਾ ਹੈ |ਸੋਂ ਸਾਡੀ ਪੰਜਾਬ ਸਰਕਾਰ ਨੂੰ ਇਹੋ ਅਪੀਲ ਹੈ ਕਿ ਸਾਡਾ ਧਰਨਿਆਂ ਨਾਲ ਕੋਈ ਤਲਕ ਵਾਸਤਾ ਨਹੀਂ ਹੈ ਬਸ ਆਪ ਜੀ ਅੱਗੇ ਬੇਨਤੀ ਹੈ ਕਿ ਪੰਜਾਬ ਬੰਦ ਦੇ ਸਦੇ ਨਾਲ ਵਿਦਿਆ ਦੇ ਦਰਵਾਜੇ ਸਕੂਲ ਖੁਲੇ ਰੱਖੇ ਜਾਣ ਤਾਂ ਕਿ ਸਾਡੇ ਪੰਜਾਬ ਦਾ ਭਵਿੱਖ ਵੱਧ ਤੋਂ ਵੱਧ ਵਿਦਿਆ ਪ੍ਰਾਪਤ ਕਰ ਸਕੇ।