ਕੁਸ਼ਤੀ ‘ਚ ਸੋਨ ਤਗਮਾ ਜਿੱਤਣ ਵਾਲੇ ਪੁਲਿਸ ਕਮਿਸ਼ਨਰੇਟ ਦੇ ਹੌਲਦਾਰ ਯੰਦਦੀਪ ਸਿੰਘ ਦਾ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਕੀਤਾ ਸਨਮਾਨ

4673998
Total views : 5504868

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

71ਵੇਂ ਆਲ ਇੰਡੀਆ ਪੁਲਿਸ ਰੈਸਲਿੰਗ ਕਲਸਟਰ ਚੈਂਪੀਅਨਸ਼ਿਪ 2022, ਜੋ ਕਿ ਮਿਤੀ 14-11-2022 ਤੋਂ 20-11-2022 ਤੱਕ ਪੂਨੇ (ਮਹਾਰਾਸ਼ਟਰ) ਵਿੱਖੇ ਹੋਈ ਸੀ। ਜਿਸ ਵਿੱਚ ਸਟੇਟ ਪੁਲਿਸ ਅਤੇ ਪੈਰਾਮਿਲਟਰੀ ਪੁਲਿਸ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ।

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਡਿਊਟੀ ਕਰ ਰਹੇ ਮੁੱਖ ਸਿਪਾਹੀ ਯੰਗਦੀਪ ਸਿੰਘ, ਜਿਸਨੇ 67 ਕਿੱਲੋ ਵਰਗ, ਕੁਸ਼ਤੀ ਮੁਕਾਬਲੇ ਦੌਰਾਨ CISF. SSB. BSF ਅਤੇ ITBP ਦੇ ਖਿਡਾਰੀਆਂ ਨੂੰ ਪਿਛਾੜਦੇ ਹੋਏ, ਪਹਿਲਾਂ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ। ਮੁੱਖ ਸਿਪਾਹੀ ਯੰਗਦੀਪ ਸਿੰਘ ਦੀ ਕੁਸ਼ਤੀ ਵਿੱਚ ਸੋਨੇ ਦਾ ਤਗਮਾ ਜਿੱਤਣ ਤੇ  ਕਮਿਸ਼ਨਰ ਪੁਲਿਸ,ਅੰਮ੍ਰਿਤਸਰ  ਸ :ਜਸਕਰਨ ਸਿੰਘ ਵੱਲੋਂ,ਇਸ ਕਰਮਚਾਰੀ ਦੀ ਹੌਸਲਾ ਅਫ਼ਜ਼ਾਈ ਕਰਦਿਆ ਵਧਾਈ ਦਿੱਤੀ ਗਈ। 

Share this News