ਓ.ਪੀ ਸੋਨੀ ਹੁਣ 29 ਨਵੰਬਰ ਨੂੰ ਵਿਜੀਲੈਂਸ ਬਿਊਰੋ ਕੋਲ ਹੋਣਗੇ ਪੇਸ਼! ਸ਼ਹਿਰ ਤੋ ਬਾਹਰ ਹੋਣ ਕਰਕੇ ਮੰਗਿਆ ਸੀ ਸਮਾਂ

4728785
Total views : 5596031

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਕਾਂਗਰਸ ਦੇ ਦਿੱਗਜ ਨੇਤਾ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰੀ ਓ.ਪੀ ਸੋਨੀ ਜਿੰਨਾ ਨੂੰ ਵਿਜੀਲੈਂਸ  ਬਿਊਰੋ ਵਲੋ ਆਮਦਨ ਸਰੋਤਾਂ ਤੋ ਵੱਧ ਜਾਇਦਾਦ ਬਨਾਉਣ ਦੇ ਮਾਮਲੇ ‘ਚ ਮਿਲੀ ਸ਼ਕਾਇਤ ਤੋ ਬਾਅਦ ਵਿਜੀਲੈਂਸ  ਬਿਊਰੋ ਦੇ ਅੰਮ੍ਰਿਤਸਰ ਦੇ ਦਫਤਰ ਵਿੱਚ ਅੱਜ  26 ਨਵੰਬਰ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਸੀ। ਪਰ ਜਿੰਨਾ ਨੇ ਆਪਣੀ ਸਿਹਤ ਹਵਾਲਾ ਦੇਦਿਆਂ ਸ਼ਹਿਰ ਤੋ ਬਾਹਰ ਹੋਣ ਕਰਕੇ ਸਮਾਂ ਮੰਗਿਆ ਸੀ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਵਿਜੀਲੈਸ ਦੇ ਜਾਂਚ ਅਧਿਕਾਰੀ ਤੇ ਉਪ ਪੁਲਿਸ ਕਪਤਾਨ ਸ: ਸਤਪਾਲ ਸਿੰਘ ਨੇ ਦੱਸਿਆ ਕਿ ਹੁਣ ਸ੍ਰੀ ਸੋਨੀ ਨੂੰ 29 ਨਵੰਬਰ ਮੰਗਲਵਾਰ ਨੂੰ ਸਵੇਰੇ 10 ਵਜੇ ਪੇਸ਼ ਹੋਣ ਦਾ ਸਮਾਂ ਦਿੱਤਾ ਦੇ ਦਿੱਤਾ ਗਿਆ ਹੈ।ਜਿਕਰਯੋਗ ਹੈ ਕਿ ਉਨਾਂ ਦੇ ਦਿੱਲੀ ਹੋਣ ਕਰਕੇ ਸ਼ਹਿਰ ਵਿੱਚ ਕਈ ਤਰਾਂ ਦੇ ਚਰਚੇ ਵੀ ਚੱਲ ਰਹੇ ਹਨ।

Share this News