Total views : 5504861
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸ਼ਿਵ ਸੈਨਾ ਟਕਸਾਲੀ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਬ੍ਰਿਜ ਮੋਹਨ ਸੂਰੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਬਿਕਰਮ ਮਜੀਠੀਆਂ ਵਲੋਂ ਦਿੱਤੇ ਬਿਆਨਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਬਿਆਨਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਮਜੀਠੀਆਂ ਪੂਰੀ ਤਰਾਂ ਡਰ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਹੀ ਬਿਕਰਮ ਮਜੀਠੀਆਂ ਬਿਆਨ ਦੇ ਰਹੇ ਸਨ ਕਿ ਉਹ ਸੂਰੀ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਘਰ ਜਾ ਦੁੱਖ ਪ੍ਰਗਟਾਵਾ ਕਰਨਗੇ, ਪਰ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਜੋ ਬਿਆਨ ਦਿੱਤੇ ਹਨ, ਉਹ ਸਿੱਧੇ ਤੌਰ ਤੇ ਨੌਜਵਾਨਾਂ ਨੂੰ ਗਲਤ ਸੰਦੇਸ਼ ਦੇ ਰਹੇ ਹਨ, ਜੋ ਪੰਜਾਬ ਸੂਬੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।
ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਬਿਕਰਮ ਮਜੀਠੀਆਂ ਵਲੋਂ ਦਿੱਤੇ ਜਾ ਰਹੇ ਬਿਆਨਾਂ ਦੇ ਨਾਲ ਸੂਰੀ ਪਰਿਵਾਰ ਕੱਦੇ ਵੀ ਸਹਿਮਤ ਨਹੀਂ ਹੋ ਸਕਦਾ ਹੈ, ਜੇਕਰ ਮਜੀਠੀਆਂ ਇਸੇ ਤਰਾਂ ਦੇ ਬਿਆਨ ਦਿੰਦੇ ਰਹਿਣਗੇ ਤਾਂ ਸੂਰੀ ਪਰਿਵਾਰ ਇਸਨੂੰ ਜਵਾਬ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮਜੀਠੀਆਂ ਹੁਣ ਆਪਣੇ ਅਜਿਹੇ ਬਿਆਨ ਦੇਣੇ ਬੰਦ ਕਰ ਦੇਣ, ਨਹੀਂ ਤਾਂ ਇਸਦੇ ਨਤੀਜੇ ਬਹੁਤ ਭਿਆਨਕ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਗੁਮਰਾਹ ਕਰ ਰਿਹਾ ਸੀ ਤੇ ਹੁਣ ਬਿਕਰਮ ਮਜੀਠੀਆਂ ਕਾਤਲ ਦੇ ਹੱਕ ਵਿਚ ਬਿਆਨ ਦੇ ਕੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਗਲਤ ਸੰਦੇਸ਼ ਦੇ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਕੰਮ ਰਿਹਾ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰੀ ਸੁਰੱਖਿਆ ਕਰਮੀਆਂ ਦੀ ਮੌਜੂਦਗੀ ਵਿਚ ਹੀ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਹੈ, ਜੋ ਕਿ ਪੰਜਾਬ ਪੁਲਿਸ ਤੇ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ। ਇਸ ਮੌਕੇ ਰਾਸ਼ਟਰੀ ਚੇਅਰਮੈਨ ਮਾਣਿਕ ਸੁਰੀ, ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ, ਯੂਥ ਪ੍ਰਧਾਨ ਹਰਦੀਪ ਹੈਪੀ, ਰਾਸ਼ਟਰੀ ਯੂਥ ਸੀਨੀਅਰ ਉਪ ਪ੍ਰਧਾਨ ਅਮਿਤ ਚੱਢਾ, ਰਾਸ਼ਟਰੀ ਯੂਥ ਚੇਅਰਮੈਨ ਸੁਰਿੰਦਰ ਅਰੋੜਾ, ਮਨੀਸ਼ ਕਪੁਰ, ਕਨੂੰ ਸੂਰੀ, ਸ਼ਿਵਮ ਸੂਰੀ ਆਦਿ ਹਾਜਰ ਸਨ।