





Total views : 5596031








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ, ਲਾਲੀ ਕੈਰੋ
ਥਾਣਾਂ ਸਿਟੀ ਤਰਨ ਤਾਰਨ ਦੇ ਐਸ.ਐਚ.ਓ ਸ: ਹਰਪ੍ਰੀਤ ਸਿੰਘ ਨੇ ਮਿਲੀ ਖੁਫੀਆ ਜਾਣਕਾਰੀ ਦੇ ਅਧਾਰ ਤੇ ਕਾਰਵਾਈ ਕਰਦਿਆ ਇਕ ਪਤੰਗਾਂ ਤੇ ਡੋਰ ਵੇਚਣ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਰੇਡ ਕਰਕੇ ਉਥੋ ਪਾਬੰਦੀਸ਼ੁਦਾ ਚਾਈਨਾਂ ਦੀ ਡੋਰ 312 ਗੱਟੂ ਬ੍ਰਾਮਦ ਕੀਤੇ ਅਤੇ ਕਾਬੂ ਕੀਤੇ ਦੁਕਾਨਦਾਰ ਦੀ ਪਹਿਚਾਣ ਸੰਦੀਪ ਕੁਮਾਰ ਪੁੱਤਰ ਮਦਨ ਲਾਲ ਵਜੋ ਹੋਈ , ਜਿਸ ਵਿਰੁੱਧ ਥਾਣਾਂ ਸਿਟੀ ਤਰਨ ਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਸ ਸਮੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਥਾਣਾਂ ਮੁੱਖੀ ਸ: ਹਰਪ੍ਰੀਤ ਸਿੰਘ ਨੇ ਲੋਕਾ ਨੁੰ ਅਪੀਲ ਕੀਤੀ ਗਾਈ ਕਿ ਆਪਣੇ ਬਚਿਆ ਨੁੰ ਚਾਈਨਾ ਡੋਰ ਲੈਣ ਤੋ ਰੋਕਣ ਜਿਸ ਨਾਲ ਲੋਕਾ ਦੀਆ ਜਾਨਾਂ ਬਚ ਸਕਣ ।