ਏ.ਐਸ.ਆਈ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ ਕਰਕੇ ਕੀਤਾ ਗ੍ਰਿਫਤਾਰ

4673928
Total views : 5504772

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖੰਨਾ /ਬੀ.ਐਨ.ਈ ਬਿਊਰੋ

ਖੰਨਾ ਦੇ ਐੱਸਐੱਸਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਰਿਸ਼ਵਤਖੋਰੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪਾਇਲ ਥਾਣੇ ਵਿਖੇ ਲੜਾਈ-ਝਗੜੇ ਦੇ ਕੇਸ ਸੰਬੰਧੀ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏਐੱਸਆਈ ਹਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਏਐੱਸਆਈ ਖਿਲਾਫ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਗਿਆ। ਪਿੰਡ ਘੁਡਾਣੀ ਕਲਾਂ ਤਹਿਸੀਲ ਪਾਇਲ ਦੇ ਗੁਰਪ੍ਰੀਤ ਸਿੰਘ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸਦੇ ਪਿੰਡ ਦੇ ਗੁਰਵੀਰ ਸਿੰਘ ਵਗੈਰਾ ਦੇ ਖਿਲਾਫ ਪੱਪੂ ਲਾਲ ਵਾਸੀ ਘੁਡਾਣੀ ਕਲਾਂ ਨੇ ਲੜਾਈ-ਝਗੜੇ ਸਬੰਧੀ ਦਰਖਾਸਤ ਦਿੱਤੀ ਸੀ।

ਇਸਦੇ ਸਬੰਧ ਵਿੱਚ ਉਨ੍ਹਾਂ ਨੂੰ ਏਐੱਸਆਈ ਹਰਪਾਲ ਸਿੰਘ ਨੇ ਮਿਤੀ 22.11,2022 ਨੂੰ ਥਾਣਾ ਪਾਇਲ ਵੀ ਬੁਲਾਇਆ ਸੀ, ਜਿਥੇ ਥਾਣਾ ਵਿੱਚ ਏਐੱਸਆਈ ਹਰਪਾਲ ਸਿੰਘ ਨੇ ਮੁੱਦਈ ਗੁਰਪ੍ਰੀਤ ਸਿੰਘ ਨੂੰ ਕਿਹਾ ਕਿ ਉਨ੍ਹਾਂ ਦੀ 107/151 ਦੀ ਕਾਰਵਾਈ ਕਰਨੀ ਹੈ ਤੇ ਕਾਰਵਾਈ ਲੰਬਿਤ ਕਰਨ ਲਈ ਉਨ੍ਹਾਂ ਪਾਸੋਂ 5000 ਰਿਸ਼ਵਤ ਦੀ ਮੰਗ ਕੀਤੀ। ਜਿਸ ‘ਤੇ ਗੁਰਪ੍ਰੀਤ ਸਿੰਘ ਦੇ ਬਿਆਨ ਉਪਰ ਏਐੱਸਆਈ ਹਰਪਾਲ ਸਿੰਘ ਖਿਲਾਫ ਮੁੱਕਦਮਾ ਨੰਬਰ 125 ਮਿਤੀ 22,11,2022 ਅ/ਧ 7 ਪੀ ਸੀ ਐਕਟ ਥਾਣਾ ਪਾਇਕ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ 5 ਹਜ਼ਾਰ ਰੁਪਏ ਬਰਾਮਦ ਕੀਤੇ ਗਏ।

Share this News