ਪਲਿਸ ਮੁਲਾਜਮ ਨੂੰ ਫੁਕਰੀ ਮਾਰਨੀ ਪਈ ਮਹਿੰਗੀ !ਵਿਆਹ ਸਮਾਗਮ ‘ਚ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਐਫ.ਆਈ.ਆਰ ਹੋਈ ਦਰਜ

4673847
Total views : 5504654

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਮਜੀਠਾ /ਜਸਪਾਲ ਸਿੰਘ ਗਿੱਲ 

ਸੋਮਵਾਰ ਬਾਅਦ ਦੁਪਹਿਰ ਵਿਆਹ ਸਮਾਗਮ ਵਿੱਚ ਇੱਕ ਵਿਅਕਤੀ ਵੱਲੋਂ ਹਵਾ ਵਿਚ ਅੰਧਾਧੁੰਦ ਗੋਲੀਆਂ ਚਲਾਉਣ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਣ ਤੇ ਮਜੀਠਾ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਉਕਤ ਵਿਅਕਤੀ ਖ਼ਿਲਾਫ਼ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਅੱਜ ਦੁਪਹਿਰ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿਚ ਇੱਕ ਮੋਨਾ ਨੌਜਵਾਨ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਆਪਣੇ ਦੋਹਾਂ ਹੱਥਾਂ ਵਿਚ ਰਿਵਾਲਵਰ ਫ਼ੜ ਕੇ ਹਵਾ ਵਿਚ ਲਗਾਤਾਰ ਗੋਲ਼ੀਆਂ ਚਲਾ ਰਿਹਾ ਹੈ। ਵੀਡੀਓ ਦੀ ਪੜਤਾਲ ਕਰਨ ‘ਤੇ ਪਾਇਆ ਗਿਆ ਕਿ ਇਹ ਵੀਡੀਓ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਭੰਗਾਲੀ ਕਲਾਂ ਦੀ ਹੈ, ਜਿਥੇ ਕੋਈ ਹੋਰ ਨਹੀ ਬਲਕਿ ਇਕ ਪੁਲਿਸ ਮੁਲਾਜ਼ਮ ਜਿਸ ਦੀ ਸ਼ਨਾਖਤ ਦਲਜੋਧ ਸਿੰਘ ਵਾਸੀ ਪਿੰਡ ਭੰਗਾਲੀ ਕਲਾਂ ਵਜੋਂ ਕੀਤੀ ਗਈ ਹੈ, ਜਿਹੜਾ ਕਿ ਪਿੰਡ ਵਿੱਚ ਹੀ ਇੱਕ ਵਿਆਹ ਸਮਾਗਮ ਵਿੱਚ ਦੋਵਾਂ ਹੱਥਾਂ ਵਿੱਚ ਰਿਵਾਲਵਰ ਨਾਲ ਹਵਾ ਵਿੱਚ ਗੋਲ਼ੀਆਂ ਚਲਾ ਰਿਹਾ ਹੈ। ਥਾਣਾ ਮਜੀਠਾ ਦੇ ਸਬ ਇਸਪੈਕਟਰ ਜੰਗ ਬਹਾਦਰ ਸਿੰਘ ਵੱਲੋ ਵੀਡੀਓ ਦੇ ਆਧਾਰ ‘ਤੇ ਥਾਣਾ ਮਜੀਠਾ ਵਿਖੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ

ਕਹਿੰਦੇ ਹਨ ਉਪ ਪੁਲਸ ਕਪਤਾਨ?

ਡੀਐੱਸਪੀ (ਮਜੀਠਾ) ਐੱਮਐੱਸ ਔਲਖ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਫ਼ਰਾਰ ਹੈ। ਵਰਤੇ ਗਏ ਹਥਿਆਰਾਂ ਦੀ ਜਾਂਚ ਕੀਤੀ ਜਾਵੇਗੀ। ਖ਼ਦਸ਼ਾ ਹੈ ਕਿ ਕਾਂਸਟੇਬਲ ਕੋਲ ਨਾਜਾਇਜ਼ ਹਥਿਆਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਸਭਨਾ ਵਾਸਤੇ ਬਰਾਬਰ ਹੈ ਭਾਵੇਂ ਆਪਣਾ ਪੁਲਿਸ ਕਰਮਚਾਰੀ ਹੀ ਕਿਉ ਨਾ ਹੋਵੇ। ਇਸ ਦੌਰਾਨ ਵੀਡੀਓ ਦੇ ਆਧਾਰ ‘ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤਫਤੀਸ਼ ਕਰਨ ‘ਤੇ ਮੁਲਜ਼ਮ ਪਾਏ ਜਾਣ ‘ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share this News