ਦੇਰ ਸ਼ਾਮ ਇਕ ਵਾਰ ਫ਼ੇਰ ਗੋਲ਼ੀਆਂ ਦੀ ਤਾੜ-ਤਾੜ ਨਾਲ ਕੰਬ ਉੱਠਿਆ ਨੌਸ਼ਹਿਰਾ ਪੰਨੂਆਂ : ਗੋਲੀਆਂ ਮਾਰਕੇ ਨੋਜਵਾਨ ਦਾ ਕੀਤਾ ਕਤਲ

4957193
Total views : 5959766

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ /ਬਾਰਡਰ ਨਿਊਜ ਸਰਵਿਸ

ਇਥੋ ਥੋੜੀ ਦੂਰ ਕਸਬਾ ਨੌਸ਼ਿਹਰਾ ਪੰਨੂਆਂ ਵਿਖੇ ਦੇਰ ਸ਼ਾਮ ਚੱਲੀਆਂ ਤਾੜ ਤਾੜ ਗੋਲੀਆਂ ਨਾਲ ਇਕ ਨੌਜਵਾਨ ਦਾ ਹੋਏ ਕਤਲ ਨਾਲ ਇਕ ਦਮ ਦਹਿਸ਼ਤ ਦਾ ਮਾਹੌਲ ਬਣ ਗਿਆ।ਅੱਜ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੀ ਪਛਾਣ ਕੁਲਦੀਪ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ। ਇਸ ਵਾਰਦਾਤ ਨੇ ਇਲਾਕੇ ਵਿਚ ਸਨਸਨੀ ਫੈਲਾਅ ਦਿੱਤੀ ਹੈ। ਘਟਨਾ ਦੇ ਪਿੱਛੇ ਕੀ ਕਾਰਨ ਹਨ ਅਤੇ ਹਮਲਾਵਰ ਕੌਣ ਸਨ, ਇਸ ਬਾਰੇ ਅਧਿਕਾਰਤ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।

Share this News