ਕਮਲਜੀਤ ਸਿੰਘ ਔਲਖ ਡੀ.ਐਸ.ਪੀ ਤੋ ਤਰੱਕੀਯਾਬ ਹੋਕੇ ਬਣੇ ਐਸ.ਪੀ-ਝਬਾਲ ਇਲਾਕੇ ‘ਚ ਖੁਸ਼ੀ ਦੀ ਲਹਿਰ

4945584
Total views : 5945105

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

ਪੰਜਾਬ ਪੁਲਿਸ ਵਿੱਚ ਬੜੀ ਇਮਾਨਦਾਰੀ ਤੇ ਤਨਦੇਹੀ ਨਾਲ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਏ.ਸੀ.ਪੀ ਪੱਛਮੀ ਵਜੋ ਡਿਊਟੀ ਨਿਭਾਅ ਰਹੇ ਇਲਾਕਾ ਝਬਾਲ ਦੇ ਨਜਦੀਕ ਪਿੰਡ ਛਿਛਰੇਵਾਲ ਦੇ ਜੰਮ ਪਲ ਸ: ਕਮਲਜੀਤ ਸਿੰਘ ਔਲਖ ਦੇ ਬਤੌਰ ਐਸ.ਪੀ ਬਨਣ ਤੇ ਉਨਾਂ ਦੇ ਸੱਜਣਾਂ ਮਿੱਤਰਾਂ, ਰਿਸ਼ਤੇਦਾਰਾਂ ਤੇ ਪ੍ਰੀਵਾਰਕ ਮੈਬਰਾਂ ਵਲੋ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


ਤਰੱਕੀਯਾਬ ਹੋਏ ਐਸ.ਪੀ ਕਮਲਜੀਤ ਸਿੰਘ ਔਲਖ ਨੇ ਜਿਥੇ ਆਪਣੇ ਮਹਿਕਮੇ ਦੇ ਉਚ ਅਧਿਕਾਰੀਆਂ ਦਾ ਇਸ ਲਈ ਧੰਨਵਾਦ ਕੀਤਾ ਹੈ, ਉਥੇ ਉਨਾਂ ਨੇ ਕਿਹਾ ਕਿ ਉਹ ਮਿਲੀ ਨਵੀ ਜੁਮੇਵਾਰੀ ਨੂੰ ਭਵਿੱਖ ਵਿੱਚ ਇਮਨਦਾਰੀ ਨਾਲ ਨਿਭਾਉਣਗੇ । ਜਦੋਕਿ ਇਲਾਕਾ ਵਾਸੀਆਂ ਵੀ ਉਨਾਂ ਨੂੰ ਸ਼ੁਭਕਾਮਨਾਵਾਂ ਦੇਦਿਆ ਕਿ ਕਿਹਾ ਕਿ ਕਮਲਜੀਤ ਸਿੰਘ ਔਲ਼ਖ ਨੂੰ ਮਿਲੀ ਇਸ ਤਰੱਕੀ ਨਾਲ ਇਲਾਕੇ ਤੇ ਪਿੰਡ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News