





Total views : 5917788







Total views : 5917788ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਕੰਪਨੀ ਬਾਗ ਵਿਖੇ ਹੋਈ, ਜਿਸ ਵਿੱਚ 29 ਜੂਨ 2026 ਨੂੰ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਨਾਲ ਐਫੀਲੀਏਸ਼ਨ ਜਥੇਬੰਦੀਆ ਵੱਲੋ ਡਾਕਟਰ ਐਨ ਕੇ ਕਲਸੀ ਉਹਨਾ ਦੇ ਨਾਲ ਆਏ ਗੁਰਬਖਸ਼ ਸਿੰਘ ਪ੍ਰੈੱਸ ਸਕੱਤਰ, ਸ਼ੁਸ਼ੀਲ ਕੁਮਾਰ ਚੇਅਰਮੈਨ ਪੈਨਸ਼ਨਰਜ ਇਨਫਰਮੇਸ਼ਨ ਸੈਂਟਰ ਪੈਨਸ਼ਨ ਭਵਨ ਲੁਧਿਆਣਾ,ਪਵਿੱਤਰ ਸਿੰਘ ਜੀ ਅਤੇ ਹੋਰ ਸਾਥੀਆ ਨੂੰ ਬਲਾਉਣ ਤੇ ਡੀ.ਏ ਦੇ ਕੇਸ ਸਬੰਧੀ ਪਟੀਸ਼ਨਰਾਂ ਦੀ ਮਦਦ ਕਰਨ ਵਾਲਿਆ ਦਾ ਧੰਨਵਾਦ ਕੀਤਾ ਅਤੇ ਸਾਰਿਆ ਨੇ ਇਸ ਪ੍ਰੋਗਰਾਮ ਨੂੰ ਸਭ ਤੋਂ ਵੱਧ ਸਹਿਯੋਗ ਕਰਨ ਵਾਲੇ ਸਾਥੀ ਜਗਦੀਸ਼ ਠਾਕੁਰ ਧੰਨਵਾਦ ਕੀਤਾ ਜਿੰਨਾ ਨੇ ਡੈਂਟਲ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਆਏ ਸਾਥੀਆ ਦੇ ਬੈਠਣ ਲਈ ਬਹੁਤ ਸੁਚੱਜਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ ਇਸ ਦੇ ਨਾਲ ਹੀ 7 ਅਗਸਤ 2026 ਨੂੰ ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਮਹਾਂਰੈਲੀ ਵਿੱਚ ਸ਼ਾਮਲ ਹੋਣ ਲਈ ਦਿੱਤੀ ਕਾਲ ਜੋ 39 ਸੈਕਟਰ ਚੰਡੀਗੜ੍ਹ ਜਾਣ ਲਈ ਵੱਧ ਤੋਂ ਵੱਧ ਸ਼ਾਮਲ ਹੋਣ ਲਈ 7 ਅਗਸਤ ਨੂੰ ਸਵੇਰੇ ਛੇ ਵਜੇ ਗੋਰੇ ਦੀ ਹੱਟੀ ਨੇੜੇ ਬੱਸ ਸਟੈਂਡ ਪਹੁੰਚਣ ਦੀ ਖੇਚਲ ਕਰਨ ਬੱਸ ਏਸੀ ਦਾ ਪ੍ਰਬੰਧ ਕਰ ਲਿਆ ਹੈ।
ਡੀ.ਏ ਦੀ ਜਿੱਤ ਤੋਂ ਅਗਲਾ ਐਕਸ਼ਨ ਨਵੇਂ ਸਾਥੀਆ ਦੀ ਮਦਦ ਕਰਨਾ ਆਪਣਾ ਫਰਜ ਹੈ।ਅੱਜ ਦੀ ਮੀਟਿੰਗ ਵਿੱਚ ਜੋਗਿੰਦਰ ਸਿੰਘ ਜਰਨਲ ਸਕੱਤਰ ਨੂੰ 29 ਜੁਲਾਈ ਨੂੰ ਡਾਕਟਰ ਐਨ ਕੇ ਕਲਸੀ ਪ੍ਰਧਾਨ ਵੱਲੋਂ ਜੋਗਿੰਦਰ ਸਿੰਘ ਨੂੰ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਦਾ ਜਨਰਲ ਸਕੱਤਰ ਨਿਯੁਕਤ ਕਰਨ ਤੇ ਅੰਮ੍ਰਿਤਸਰ ਯੁਨਿਟ ਦੇ ਮਾਨ ਵਿੱਚ ਵਾਧਾ ਹੋਣ ਤੇ ਖੁਸ਼ੀ ਦੀ ਲਹਿਰ ਪਾਈ ਗਈ, ਅੱਜ ਦੀ ਮੀਟਿੰਗ ਨੂੰ ਜਤਿੰਦਰ ਕੁਮਾਰ ਲਖਣਪਾਲ, ਗੁਰਮੇਜ ਸਿੰਘ, ਲਖਵਿੰਦਰ ਸਿੰਘ, ਦਲਜੀਤ ਸਿੰਘ ਫੌਜੀ ਪੁਲਿਸ ਪੈਨਸ਼ਨਰ,ਬਗੀਚਾ ਸਿੰਘ, ਅਮਰਜੀਤ ਸਿੰਘ ਬੱਗਾ,ਕੁਲਦੀਪ ਸਿੰਘ ਵਾਹਲਾ,ਸ਼ਵਿੰਦਰ ਸਿੰਘ ਸ਼ਿਦਾ, ਸਾਈਂਦਾਸ, ਗੁਰਬਖਸ਼ ਸਿੰਘ ਸ਼ੇਰਗਿੱਲ, ਅਤੇ ਹੋਰ ਸਾਥੀਆ ਨੇ ਸਰਕਾਰ ਦੇ ਅੜੀਅਲ ਰਵਈਏ ਦੀ ਨਖੇਧੀ ਕੀਤੀ,ਹਾਜ਼ਰ ਸਾਥੀਆ ਜਿਵੇਂ ਰੇਸ਼ਮ ਸਿੰਘ ਭੋਮਾ ਸ਼ਿਵ ਨਰਾਇਣ, ਜੈਕਿਸ਼ਨ, ਬਲਵਿੰਦਰ ਸਿੰਘ ਲਾਡੀ,ਦਰਸੇਵਕ ਸਿੰਘ ਜੀ ਨੇ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਈ, ਇਸ ਵਿੱਚ ਬੁਲਾਰਿਆ ਅਤੇ ਹਾਜਰ ਸਾਥੀਆ ਨੇ ਡੀ.ਏ ਦੇ ਕੇਸ ਵਿੱਚ ਨਿਭਾਈ ਭੂਮਿਕਾ ਜਿਵੇ ਕਿ ਮਾਨਯੋਗ ਅਸ਼ਵਨੀ ਕੁਮਾਰ ਮਿਸ਼ਰਾ ਐਕਟਿੰਗ ਚੀਫ ਜਸਟਿਸ ਤੇ ਰੋਹਿਤ ਕਪੂਰ ਜੱਜ ਸਾਹਿਬਾਨ ਅਤੇ ਪਟੀਸ਼ਨਰਾਂ ਦੇ ਵਕੀਲਾ ਦਾ ਸਾਥ ਦੇਣ ਵਾਲੇ ਡਾਕਟਰ ਐਨ ਕੇ ਕਲਸੀ ਪ੍ਰਧਾਨ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਦਾ ਧੰਨਵਾਦ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-