





Total views : 5945589







Total views : 5945589ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਭੁੱਲਰ ਦੇਵੀਦਾਸਪੁਰੀਆ
ਸਾਝਾਂ ਮੁਲਾਜ਼ਮ ਮੰਚ ਪੰਜਾਬ ਵਾ ਮੁਲਾਜਮ ਤੇ ਪੈਨਸ਼ਨਰਜ ਫਰੰਟ ਪੰਜਾਬ ਦੇ ਸੱਦੇ ਤੇ ਸਮੁੱਚਾ ਮੁਲਾਜ਼ਮ ਵਰਗ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ 7 ਅਗਸਤ ਨੂੰ 39 ਸੈਕਟਰ ਦਾਣਾ ਮੰਡੀ ਚੰਡੀਗੜ੍ਹ ਵਿੱਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਇੱਕ ਮਹਾਂ ਰੈਲੀ ਕਰ ਰਿਹਾ ਹੈ, ਜੋ ਕਿ ਸੰਨ 1947 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਇਤਿਹਾਸਕ ਮੁਲਾਜ਼ਮ ਰੈਲੀ ਹੋ ਨਿਬੜੇਗੀ । ਜਿਸ ਵਿੱਚ ਸਾਰੇ ਪੰਜਾਬ ਭਰ ਤੋਂ ਸੇਵਾ ਮੁਕਤ ਪਟਵਾਰੀ, ਕਾਨੂੰਗੋ ਸਹਿਬਾਨ, ਨਾਇਬ ਤਹਿਸੀਲਦਾਰ ਸਹਿਬਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ । ਇਸ ਸਬੰਧੀ ਸਮੁੱਚੇ ਪੰਜਾਬ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ । ਸੇਵਾ ਮੁਕਤ ਸਾਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਨਿਰਮਲਜੀਤ ਸਿੰਘ ਬਾਜਵਾ, ਕੁਲਵੰਤ ਸਿੰਘ ਡੇਹਰੀਵਾਲ ਨੇ ਦੱਸਿਆ ਕਿ ਅਗਰ ਇਸ ਮਹਾਂ ਰੈਲੀ ਉਪਰੰਤ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਾਂ ਸਰਕੀ ਤਾਂ ਸਰਕਾਰ ਵਿਰੁੱਧ ਸਖ਼ਤ ਤੋਂ ਸਖਤ ਐਕਸ਼ਨ ਉਲੀਕੇ ਜਾਣਗੇ ।ਅਹਿਮ ਮੰਗਾਂ ਵਿੱਚ ਸਾਝਾਂ ਮੁਲਾਜਮ ਵਰਗ ਮੰਗ ਕਰਦਾ ਹੈ ,ਕਿ ਸਾਝੇਂ ਮੁਲਾਜ਼ਮ ਵਰਗ ਦੀਆਂ ਹੇਠ ਲਿਖੀਆਂ ਮੰਗਾਂ ਤੁਰੰਤ ਮੰਨ ਕੇ ਲਾਗੂ ਕੀਤੀਆਂ ਜਾਣ ।
( ੳ ) ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ( ਅ )2.59 ਦੇ ਗੁਣਾਂਕ ਨਾਲ ਪੈਅ ਕਮਿਸ਼ਨ ਦੇ ਬਕਾਏ ਯੱਕ ਮੁਸ਼ਤ ਜਾਰੀ ਕੀਤੇ ਜਾਣ । ( ੲ ) ਮੁਲਾਜ਼ਮਾਂ ਤੇ 200/- ਰੂਪੈ ਪ੍ਰਤੀ ਮਹੀਨਾ ਲਾਇਆ ਜਜ਼ੀਆ ਟੈਕਸ ਬੰਦ ਕੀਤਾ ਜਾਵੇ । ( ਸ ) 18% ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ । ( ਹ ) ਪ੍ਰੋਬੇਸ਼ਨ ਪ੍ਰੀਅਡ ਬੰਦ ਕੀਤਾ ਜਾਵੇ । ( ਕ ) ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕੀਤੇ ਜਾਣ । ( ਖ ) ਹਰ ਤਰ੍ਹਾਂ ਦੇ ਕੱਚੇ, ਠੇਕਾ ਅਧਾਰਿਤ, ਆਊਟਸੋਰਸ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾਵੇ ।ਇਸ ਓਹਨਾਂ ਨਾਲ ਬਹੁਤ ਸਾਰੇ ਰਿਟਾਇਰਡ ਸਾਥੀ ਸਹਿਬਾਨ ਵੀ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

