





Total views : 5947116







Total views : 5947116ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
2022 ਦੀਆ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਆਮ ਆਦਮੀ ਪਾਰਟੀ ਵੱਡੇ ਬਦਲਾਅ ਦੇ ਨਾਅਰੇ ਨਾਲ ਪੰਜਾਬ ਦੀ ਸਤਾ ਤੇ ਕਾਬਜ ਹੋਈ ਸੀ ਪੰਜਾਬੀਆਂ ਨੇ ਇਨਾਂ ਨੂੰ ਬਹੁਤ ਵੱਡਾ ਮਾਣ ਸਤਿਕਾਰ ਦਿਤਾ ਪਰ ਪੰਜਾਬ ਦੀ ਸਤਾ ਤੇ ਕਾਬਜ ਹੋਣ ਤੋ ਬਾਅਦ ਕੇਜਰੀਵਾਲ , ਭਗਵੰਤ ਮਾਨ ਤੇ ਉਸ ਦੀ ਟੀਮ ਨੇ ਪੰਜਾਬ ਨੂੰ ਲੁੱਟਣ ਤੋ ਸਿਵਾਏ ਕੁਝ ਨਹੀ ਕੀਤਾ ਬੇਸ਼ਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ ਪਰ ਉਹ ਕਾਗਜ਼ੀ ਸੇਰ ਮੁੱਖ ਮੰਤਰੀ ਹਨ ਇਹ ਵਿਚਾਰ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਸਵ: ਮੰਗਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਭਲਾ ਕਲੋਨੀ ਛੇਹਰਟਾ ਨੂੰ ਸ਼ਰਧਾਂਜਲੀ ਭੇਟ ਕਰਨ ਤੋ ਬਾਅਦ ਕੁਝ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ |
ਬਾਸਰਕੇ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ,ਮਜ਼ਦੂਰਾਂ,ਮੁਲਾਜ਼ਮਾਂ, ਪਛੜੀਆਂ ਸ਼੍ਰੇਣੀਆਂ,ਦਲਿਤਾਂ ਸਮੇਤ ਹਰ ਵਰਗ ਨਾਲ ਆਮ ਆਦਮੀ ਪਾਰਟੀ ਨੇ ਵੱਡਾ ਧ੍ਰੋਹ ਕਮਾਇਆ ਹੈ ਇਸ ਲਈ ਪੰਜਾਬ ਦੇ ਲੋਕ ਆਪ ਦੀ ਜੁੰਡਲੀ ਦਾ ਬੋਰੀਆ ਬਿਸਤਰਾ ਗੋਲ ਕਰਕੇ ਉਨਾਂ ਨੁੰ ਵਾਪਸ ਭੇਜਣ ਦਾ ਮਨ ਬਣਾ ਚੁੱਕੇ ਹਨ ਬਾਸਰਕੇ ਨੇ ਕਿਹਾ ਕੇ ਪੰਜਾਬ ਦੇ ਲੋਕ ਅਣਖੀ ਹਨ ਇਹ ਨਾ ਮੁਗਲਾਂ ਤੋ ਡਰੇ , ਨਾ ਅੰਗਰੇਜਾਂ ਤੋ ਡਰੇ ਤੇ ਨਾ ਹੀ ਕਾਂਗਰਸ ਦੇ ਕੀਤੇ ਅਤਿਆਚਾਰ ਤੋ ਡਰੇ !ਇਸ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀ ਪਵਿੱਤਰ ਧਰਤੀ ਤੋ ਆਮ ਆਦਮੀ ਪਾਰਟੀ ਦਾ ਸਫਾਇਆ ਕਰ ਦੇਵੇਗੀ ਅਖੀਰ ਬਾਸਰਕੇ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਪਵਿੱਤਰ ਧਰਤੀ ਤੋ ਕੇਜਰੀਵਾਲ ਤੇ ਉਸ ਦੀ ਲਟੇਰਾ ਟੀਮ ਜੋ ਦਿਲੀ ਤੋ ਆਈ ਹੈ ਉਸ ਨੂੰ ਉਸੇ ਤਰਾਂ ਭਜਾ ਦਿਓ ਜਿਸ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਧਰਤੀ ਤੋ ਮੁਗਲਾਂ ਨੂੰ ਭਜਾਇਆ ਸੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-