ਪੰਜਾਬ ਪੁਲਿਸ ‘ਚ ਸੇਵਾ ਨਿਭਾਅ ਰਹੇ 5 ਸੀਨੀਅਰ ਆਈ.ਪੀ.ਐਸ ਅਧਿਕਾਰੀ ਅੱਜ ਹੋਏ ਸੇਵਾਮੁਕਤ

4946735
Total views : 5946700

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਪੁਲਿਸ ਵਿੱਚ ਲੰਮਾ ਸੇਵਾਵਾਂ ਨਿਭਾਉਣ ਉਪਰੰਤ  ਅੱਜ  ਸੇਵਾ ਮੁਕਤ ਹੋਏ ਪੰਜ ਸੀਨੀਅਰ ਆਈ.ਪੀ.ਐਸ ਅਧਿਕਾਰੀਆਂ ‘ਚ 1993 ਬੈਚ ਦੀ IPS ਅਧਿਕਾਰੀ ਸ਼ਸ਼ੀ ਪ੍ਰਭਾ ਦਿਵੇਦੀ ਵੀ ਸ਼ਾਮਲ ਹਨ। ਉਹ ਇਸ ਸਮੇਂ ਸਪੈਸ਼ਲ DGP ਰੇਲਵੇ ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਕੋਲ DGP, HRD ਅਤੇ ਵੈਲਫੇਅਰ ਦਾ ਵਾਧੂ ਚਾਰਜ ਵੀ ਹੈ। ਇਸੇ ਤਰ੍ਹਾਂ 1994 ਬੈਚ ਦੇ ਡਾ. ਨਰੇਸ਼ ਕੁਮਾਰ ਵੀ ਅੱਜ ਸੇਵਾਮੁਕਤ ਹੋ ਰਹੇ ਹਨ। ਉਹ ਸਪੈਸ਼ਲ DGP ਹਿਊਮਨ ਰਾਈਟਸ ਦੇ ਅਹੁਦੇ ’ਤੇ ਤਾਇਨਾਤ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਣਕ ਦੀ ਫ਼ਸਲ ਦੀ ਖਰੀਦ ਲਈ ਨੋਡਲ ਅਧਿਕਾਰੀ ਅਤੇ ਪਾਲਿਸੀ ਐਂਡ ਰੂਲਜ਼ ਨਾਲ ਸਬੰਧਤ ਜ਼ਿੰਮੇਵਾਰੀ ਵੀ ਹੈ।
Share this News