





Total views : 5896009







Total views : 5896009ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅਸਤੀਫਾ ਦੇਣ ਮਗਰੋਂ ਤਰਨ ਤਾਰਨ ਜ਼ਿਲ੍ਹੇ ਦੀ ਰਾਜਨੀਤੀ ’ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਪਹਿਲਾਂ ਤਰਨ ਤਾਰਨ ਦੇ ਉਸ ਵੇਲੇ ਦੇ ਹਾਕਮ ਧਿਰ ਦੇ ਵਿਧਾਇਕ ਸਵਰਗੀ ਡਾ. ਕਸ਼ਮੀਰ ਸਿੰਘ ਸੋਹਲ ਨੇ ਅਨੇਕਾਂ ਵਾਰ ਖੁੱਲ੍ਹੇਆਮ ਲਾਲਜੀਤ ਸਿੰਘ ਭੁੱਲਰ ਵੱਲੋਂ ਉਸ ਦੇ ਹਲਕਾ ਤਰਨ ਤਾਰਨ ਵਿੱਚ ਦਖਲਅੰਦਾਜ਼ੀ ਕੀਤੇ ਜਾਣ ਦੇ ਦੋਸ਼ ਲਗਾਏ ਸਨ ਅਤੇ ਉਨ੍ਹਾਂ ਤਾਂ ਇੱਥੋਂ ਤੱਕ ਵੀ ਆਖ ਦਿੱਤਾ ਸੀ ਕਿ ਤਰਨ ਤਾਰਨ ਦੀ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਭੁੱਲਰ ਨੇ ਦਖਲਅੰਦਾਜ਼ੀ ਕਰਕੇ ਉਨ੍ਹਾਂ ਦੀ ਪਤਨੀ ਨੂੰ ਹਰਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਸੀ।ਇਸ ਤੋ ਇਲਾਵਾ ਭੁੱਲਰ ਵਲੋ ਰਾਮਗੜੀਆ ਬਰਾਦਰੀ ਪ੍ਰਤੀ ਕੀਤੀ ਟਿੱਪਣੀ ਵੀ ਕਾਫੀ ਚਰਚਾ ‘ਚ ਰਹੀ ਪਰ ਸਰਕਾਰ ‘ਚ ਤਾਕਤਵਰ ਮੰਤਰੀ ਹੋਣ ਕਰਕੇ ਕੁਝ ਵੀ ਨਾ ਬਣਿਆ , ਭੁੱਲਰ ਇਸ ਤੋਂ ਪਹਿਲਾਂ ਵੀ ਕਈ ਵਾਰ ਚਰਚਾ ਵਿੱਚ ਆ ਚੁੱਕਾ ਹੈ ਜਿਸ ਤਹਿਤ ਇੱਕ ਐੱਨ ਆਰ ਆਈ ਔਰਤ ਦੀ ਜ਼ਮੀਨ ਨੂੰ ਹੜੱਪਣ ਦਾ ਮਾਮਲਾ ਵੀ ਖੂਬ ਚਰਚਿਤ ਰਿਹਾ ਹੈ।
ਕੌਣ ਠੱਲ ਸਕੇਗਾ ਤਰਨ ਤਾਰਨ ਜਿਲੇ ‘ਚ ਅਕਾਲੀ ਦਲ ਦਾ ਵੱਧਣਾ ਫੁੱਲਣਾ ਸੰਧੂ ਜਾਂ ਧੁੰਨ ?
ਸੁਰੂ ਤੋ ਹੀ ਪੰਜਾਬ ਵਜਾਰਤ ਦਾ ਹਿੱਸਾ ਰਹੇ ਲਾਲਜੀਤ ਸਿੰਘ ਭੁੱਲਰ ਸਿਆਸੀ ਤੇ ਕਾਨੂੰਨੀ ਮਾਹਰਾਂ ਅਨੁਸਾਰ ਸ਼ਾਇਦ ਹੁਣ ਕਦੇ ਵੀ ਕੈਬਨਿਟ ਨਾ ਬੈਠ ਸਕਣ, ਜਦੋਕਿ ਜਿਲੇ ਨਾਲ ਸਬੰਧਿਤ ਹਲਕਾ ਖਡੂਰ ਸਾਹਿਬ ਤੋ ਵਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਜਯਾਫਤਾ ਹੋਣ ਕਰਕੇ ਜੇਲ੍ਹ ‘ਚ ਹਨ।

ਇਸ ਤਰਾਂ ਜਿਲੇ ਦੇ ਚਾਰ ਵਿੱਚੋ ਇਸ ਸਮੇ ਦੋ ਵਧਾਇਕ ਹਰਮੀਤ ਸਿੰਘ ਸੰਧੂ ਤੇ

ਸਰਵਣ ਸਿੰਘ ਧੁੰਨ ਕੰਮ ਕਰਨਗੇ ਜੋ ਦੋਵੇ ਹੀ ਅਕਾਲੀ ਪਿਛੋਕੜ ਵਾਲੇ ਹਨ। ਜਿਲੇ ਵਿੱਚ ਅਕਾਲੀ ਦਲ ਦੇ ਦਿਨੋ ਦਿਨ ਵੱਧ ਰਹੇ ਗਰਾਫ ਕਾਰਨ ਪਹਿਲਾ ਹੀ ਚਿੰਤਾ ‘ਚ ਡੁੱਬੀ ਆਪ ਦੀ ਲਾਲਜੀਤ ਭੁੱਲਰ ਨੇ ਬੇੜੀ ‘ਚ ਹੋਰ ਵੱਟੇ ਪਾ ਦਿੱਤੇ ਹਨ, ਕਿਉਕਿ ਵੇਅਰ ਹਾਊਸ ਦੇ ਜਿਲਾ ਮੇਨੇਜਰ ਗਗਨਦੀਪ ਸਿੰਘ ਰੰਧਾਵਾ ਵਲੋ ਕੀਤੀ ਖੁਦਕਸ਼ੀ ਦੇ ਮਾਮਲੇ ‘ਚ ਜਿਥੇ ਸਾਰੀਆਂ ਵਿਰੋਧੀ ਧਿਰਾਂ ਇਕ ਮੰਚ ‘ਤੇ ਇਕੱਠੀਆਂ ਹੋ ਗਈਆਂ ਹਨ, ਉਥੇ ਆਮ ਜਨਤਾ ਤੋ ਇਲਾਵਾ ਸਾਰੀਆਂ ਮੁਲਾਜਮ ਜਥੇਬੰਦੀਆ ਵੀ ਸਰਕਾਰ ਵਿਰੁੱਧ ਲਾਮਬੰਦ ਹੋ ਗਈਆ ਹਨ।
ਜਿਸ ਕਰਕੇ ਇਸ ਚੋਣਾਂਵੀ ਵਰੇ ‘ਚ ਲੋਕਾਂ ਨੂੰ ਆਪਣੇ ਨਾਲ ਲੈਕੇ ਚੱਲਣ ਲਈ ਦੋਹਾਂ ਵਧਾਇਕਾਂ ਵਿੱਚੋ ਇਕ ਨੂੰ ਥਾਪੜਾ ਦੇ ਕੇ ਤਕੜਿਆ ਕੀਤਾ ਜਾ ਸਕਦਾ ਹੈ, ਜੋ ਦਿਨੋ ਦਿਨ ਖਿਸਕ ਆਪ ਦੇ ਕਾਡਰ ਨੂੰ ਨਾਲ ਜੋੜ ਸਕੇ ਪਰ ਬੀ.ਐਨ.ਈ ਦੀ ਸੂਚਨਾ ਮੁਤਾਬਿਕ ਹਰ ਤਰਾਂ ਦੀਆ ਤਿਕੜਮਬਾਜੀਆ ਦੇ ਉਡਾਰੂ ਮੰਨੇ ਜਾਂਦੇ ਹਰਮੀਤ ਸਿੰਘ ਸੰਧੂ ਜੋ ਅਕਾਲੀ ਦਲ ਦੇ ਤਿੰਨ ਵਾਰ ਵਧਾਇਕ ਰਹਿ ਚੁੱਕੇ ਹਨ, ਉਨਾਂ ਨੂੰ ਭੁੱਲਰ ਦੀ ਥਾਂ ਦਿੱਤੀ ਜਾ ਸਕਦੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-